‘ਬੇਟੀ ਬਚਾਓ ਬੇਟੀ ਪੜ੍ਹਾਓ’ ਸੈਮੀਨਾਰ ਦੌਰਾਨ ਲੋਕ ਕੀਤੇ ਜਾਗਰੂਕ
ਬੇਟੀ ਬਚਾਓ ਬੇਟੀ ਪੜਾਓ ਸੈਮੀਨਾਰ ਵਿਚ ਲੋਕਾਂ ਨੂੰ ਕੀਤਾ ਜਾਗਰੂਕ
Publish Date: Sun, 08 Mar 2026 05:25 PM (IST)
Updated Date: Mon, 09 Mar 2026 04:04 AM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਸਿਵਲ ਸਰਜਨ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਐੱਚਓ ਅਰਸ਼ਦੀਪ ਕੌਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜਾਓ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਅੱਜ ਕੱਲ ਦੀਆਂ ਧੀਆਂ, ਪੁੱਤਰਾਂ ਨਾਲੋਂ ਘੱਟ ਨਹੀਂ ਹਨ। ਧੀਆਂ ਦੇ ਦੇਸ਼ ਪ੍ਰਤੀ ਜਜ਼ਬੇ ਬਾਰੇ ਵੀ ਦੱਸਿਆ। ਦੇਸ਼ ਦੀ ਰਾਸ਼ਟਰਪਤੀ ਦ੍ਰਰੋਪਦੀ ਮੁਰਮੂ, ਕਲਪਨਾ ਚਾਵਲਾ, ਸਰੋਜਨੀ ਨਾਇਡੂ ਆਦਿ ਦੀਆ ਉਪਲਬਧੀਆ ਵਾਰੇ ਦੱਸਿਆ। ਇਸ ਮੌਕੇ ਏਐਨ ਐਮ ਬਲਵਿੰਦਰ ਕੌਰ, ਏਐਨਐਮ ਰਾਮ ਕੁਮਾਰੀ, ਐੱਮਪੀਐਚ ਪਵਨ ਕੁਮਾਰ, ਆਸ਼ਾ ਫੇਸਟੀਲੇਟਰ ਚਰਨਜੀਤ ਕੌਰ ਅਤੇ ਸਮੂਹ ਆਸ਼ਾ ਵਰਕਰ ਹਾਜ਼ਰ ਸਨ।