ਬਾਬਾ ਕਰਨੈਲ ਦਾਸ ਦਾ ਜਨਮ ਦਿਹਾੜਾ ਮਨਾਇਆ
ਬਾਬਾ ਕਰਨੈਲ ਦਾਸ ਦਾ ਜਨਮ ਦਿਹਾੜਾ ਮਨਾਇਆ
Publish Date: Sun, 08 Mar 2026 05:16 PM (IST)
Updated Date: Mon, 09 Mar 2026 04:04 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਇਲਾਕੇ ਦੀ ਨਾਮਵਰ ਧਾਰਮਿਕ ਸੰਸਥਾਂ ਵਿਵੇਕ ਆਸ਼ਰਮ ਜਲਾਲ ਵਿਖੇ ਸੰਤ ਬਾਬਾ ਕਰਨੈਲ ਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸੰਤ ਬਾਬਾ ਕਰਨੈਲ ਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੁੱਝ ਦਿਨਾਂ ਤੋ ਸ੍ਰੀ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਤੇ ਜਨਮ ਦਿਹਾੜੇ ਦੀ ਖੁਸ਼ੀ ਨਮਿੱਤ ਭੋਗ ਪਾਏ ਗਏ, ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਵੇਕ ਆਸ਼ਰਮ ਜਲਾਲ ਦੇ ਮੁਖੀ ਸੁਆਮੀ ਬ੍ਰਹਮ ਮੁਨੀ ਨੇ ਸਮੁੱਚੀਆਂ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੰਦੇ ਇਲਾਹੀ ਬਾਣੀ ਨਾਲ ਜੁੜਣ ਦਾ ਸੰਦੇਸ਼ ਦਿੱਤਾ। ਸੰਤ ਬਾਬਾ ਗੰਗਾ ਰਾਮ ਨੇ ਸਮੁੱਚੀਆਂ ਪਹੁੰਚੀਆਂ ਸੰਗਤਾ ਦਾ ਧੰਨਵਾਦ ਕਰਦੇ ਸੰਤਾ ਦੀ ਜੀਵਨੀ ’ਤੇ ਚਾਨਣਾ ਪਾਇਆ। ਬਾਬਾ ਲਾਲ ਦਾਸ ਨੇ ਸਟੇਜ ਭੂਮਿਕਾ ਬਾਖੁਬੀ ਨਿਭਾਈ। ਇਸ ਮੌਕੇ ਬਾਬਾ ਮੋਹਨ ਦਾਸ ਬਗਰਾੜੀ, ਰਿਸ਼ੀ ਰਾਮ ਜੈਤੋ, ਪਰਮਾਨੰਦ ਬਠਿੰਡਾ, ਕਲਿਆਣ ਦੇਵ ਗਿੱਦੜਬਾਹਾ, ਰਾਮ ਨਰਾਇਨ ਮੌੜ ਮੰਡੀ, ਕਰਤਾਰ ਦਾਸ ਚੰਦਬਾਜਾ, ਸੁਖਦੇਵ ਮੁਨੀ ਕਲਿਆਣ, ਮੇਵਾ ਦਾਸ ਗੰਗਾ ਨਗਰ, ਬਸੰਤ ਦਾਸ ਬੇਗਾਲਹਿਰਾ ਆਦਿ ਹਾਜਰ ਸਨ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।