ਮੁਫ਼ਤ ਮੈਡੀਕਲ ਹੈਲਥ ਚੈੱਕਅੱਪ ਸਬੰਧੀ ਕੈਂਪ 11 ਨੂੰ
ਮੁਫ਼ਤ ਮੈਡੀਕਲ ਹੈਲਥ ਚੈੱਕਅੱਪ ਅਤੇ ਕਾਨੂੰਨੀ ਸੇਵਾਵਾਂ/ਬੈਕਿੰਗ ਸੇਵਾਵਾਂ ਸਬੰਧੀ ਕੈਂਪ 11 ਮਾਰਚ ਨੂੰ
Publish Date: Sun, 08 Mar 2026 05:15 PM (IST)
Updated Date: Mon, 09 Mar 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੀਆਂ ਹਦਾਇਤਾ, ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਨਿਰਦੇਸ਼ਾਂ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਬਜੁਰਗਾਂ ਲਈ ਮੁਫ਼ਤ ਮੈਡੀਕਲ ਹੈਲਥ ਚੈੱਕਅੱਪ ਕੈਂਪ ਅਤੇ ਜਿਲ੍ਹਾਂ ਕਾਨੂੰਨੀ ਸੇਵਾਵਾਂ/ਬੈਕਿੰਗ ਸੇਵਾਵਾਂ ਸਬੰਧੀ ਕੈਂਪ 11 ਮਾਰਚ ਦਿਨ ਸ਼ੁਕਰਵਾਰ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 3:00 ਤੱਕ ਸਰਕਾਰੀ ਹਸਪਤਾਲ ਮਹਿਰਾਜ ਜਿਲ੍ਹਾ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ। ਉਕਤ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੈਡਮ ਅਰਸ਼ਦੀਪ ਕੌਰ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਬਜ਼ੁਰਗਾਂ ਦੇ ਮੋਤੀਆਬਿੰਦ ਅਪ੍ਰੇਸ਼ਨ ਲਈ ਪ੍ਰੀ-ਅਸੈਸਮੈਂਟ ਕੈਂਪ, ਡਿਮੈਂਸ਼ੀਆਂ ਸਕ੍ਰੀਨਿੰਗ, ਬਲੱਡ ਪ੍ਰੈਸ਼ਰ ਤੇ ਸੂਗਰ ਜਾਂਚ, ਕੈਂਸਰ ਸਕ੍ਰੀਨਿੰਗ, ਅਰਥੋਪੀਡਿਕ ਜਾਂਚ, ਫਿਜਿਓਥੈਰੇਪੀ ਸੇਵਾਵਾਂ, ਕੰਨਾਂ ਦੇ ਰੋਗ ਅਤੇ ਮੁਫ਼ਤ ਦਵਾਈਆਂ ਦੇ ਨਾਲ-ਨਾਲ ਕਾਨੂੰਨੀ ਸਹਾਇਤਾ, ਬੈਂਕਾਂ ਵੱਲੋਂ ਦੁਰਘਟਨਾ ਤੇ ਸਿਹਤ ਜਾਂਚ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਬਜੁਰਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਬੈਂਕ ਪਾਸ ਬੁੱਕ ਤੇ ਪੈਨਸ਼ਨਾਂ ਦੀ ਜਾਣਕਾਰੀ ਲਈ ਆਪਣਾ ਆਧਾਰ ਕਾਰਡ ਨਾਲ ਜ਼ਰੂਰ ਲਿਆਂਦਾ ਜਾਵੇ ਤਾਂ ਜੋ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾ ਸਕੇ।