ਕੋਟਗੁਰੂ ਸਬ ਮਾਈਨਰ ’ਚ ਪਿਆ ਦੂਜੀ ਵਾਰ ਪਾੜ, ਕਿਸਾਨਾਂ ’ਚ ਰੋਸ
ਕੋਟਗੁਰੂ ਸਬ ਮਾਈਨਰ ’ਚ ਪਿਆ 10 ਦਿਨਾਂ ਦੇ ਬਾਅਦ ਦੂਜੀ ਵਾਰ ਪਾੜ
Publish Date: Sun, 08 Mar 2026 05:02 PM (IST)
Updated Date: Mon, 09 Mar 2026 04:03 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸਬ ਮਾਈਨਰ ਕੋਟਗੁਰੂ ਵਿਖੇ 10 ਦਿਨਾਂ ਦੇ ਵਕਫੇ ’ਚ ਦੂਜੀ ਵਾਰ ਪਾੜ ਪੈਣ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਲੱਗਾ ਹੈ। ਪਰ ਵਿਭਾਗ ਵੱਲੋਂ ਪਾੜ ਨੂੰ ਪੂਰਨ ਲਈ ਗਏ ਵਰਤੀ ਜਾ ਰਹੀ ਢਿੱਲ ਕਾਰਨ ਕਿਸਾਨਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਪਿੰਡ ਕੋਟਗੁਰੂ, ਘੁੱਦਾ, ਜੱਸੀ ਬਾਗਵਾਲੀ ਤਿੰਨ ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੇਣ ਵਾਲੇ ਸਬ ਮਾਈਨਰ ’ਚ ਵਾਰ ਵਾਰ ਪਾੜ ਪੈਣ ਨਾਲ ਕਿਸਾਨਾ ਦੀਆਂ ਫਸਲਾਂ ਦਾ ਨੁਕਸਾਨ ਹੋਣ ਲੱਗਾ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਮਾਰਚ ਮਹੀਨੇ ਦੇ ਸ਼ੁਰੂ ’ਚ ਜ਼ਿਆਦਾ ਤਾਪਮਾਨ ਵੱਧਣ ਨਾਲ ਕਣਕ ਦੀ ਫ਼ਸਲ ਨੂੰ ਜ਼ਿਆਦਾ ਪਾਣੀ ਦੇਣ ਦੀ ਜ਼ਰੂਰਤ ਸੀ ਪਰ ਕੱਸੀ ’ਚ ਪਏ ਪਾੜ ਪੈਣ ਨਾਲ ਕਿਸਾਨਾਂ ਨੂੰ ਪਿਛਲੇ 15 ਦਿਨਾਂ ਤੋਂ ਨਹਿਰੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਰਾਮ ਸਿੰਘ ਕੋਟਗੁਰੂ ਨੇ ਦੱਸਿਆ ਕਿ ਵਿਭਾਗ ਦੀਆਂ ਗਲਤੀਆਂ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕੱਸ਼ੀ ਦੀ ਸਮੇਂ ਸਿਰ ਸਫਾਈ ਨਾ ਕਰਨਾ ਤੇ ਪਟੜੀ ਉੱਪਰ ਲਗਾਏ ਰੁੱਖਾਂ ਕਾਰਨ ਕੱਸੀ ’ਚ ਪਾੜ ਪੈ ਰਿਹਾ ਹੈ। ਪਰ ਵਿਭਾਗ ਵੱਲੋਂ ਇਸ ਦੇ ਹੱਲ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਜਾ ਰਹੀ ਸਗੋਂ ਲਿਪਾ ਪੋਚੀ ਕਰਕੇ ਪਾਣੀ ਛੱਡਿਆ ਜਾਂਦਾ ਹੈ। ਜਿਸ ਨਾਲ ਕੱਸੀ ਚ ਵਾਰ ਵਾਰ ਪਾੜ ਪੈ ਰਿਹਾ ਹੈ। ਉਨ੍ਹਾਂ ਸਬੰਧਤ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪਾੜ ਨੂੰ ਮਜ਼ਬੂਤ ਤਰੀਕੇ ਨਾਲ ਜਲਦੀ ਭਰਕੇ ਕਿਸਾਨਾਂ ਨੂੰ ਜਲਦ ਨਹਿਰੀ ਪਾਣੀ ਦੀ ਸਪਲਾਈ ਨਾ ਦਿੱਤੀ, ਤਾਂ ਉਨ੍ਹਾਂ ਨੂੰ ਸਘੰਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਜਿਸ ਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਨਹਿਰੀ ਵਿਭਾਗ ਹੋਵੇਗਾ। ਇਸ ਬਾਰੇ ਜਦੋਂ ਨਹਿਰੀ ਵਿਭਾਗ ਦੇ ਜੇਈ ਨਾਲ ਫੋਨ ’ਤੇ ਗੱਲਬਾਤ ਕਰਨੀਂ ਚਾਹੀ ।