ਕੈਂਟਰ ਤੇ ਟ੍ਰੈਕਟਰ ਟਰਾਲੀ ਦੀ ਟੱਕਰ ’ਚ ਚਾਰ ਜ਼ਖ਼ਮੀ
ਕੈਂਟਰ ਅਤੇ ਟ੍ਰੈਕਟਰ ਟਰਾਲੀ ਦੀ ਟੱਕਰ ’ਚ ਚਾਰ ਜ਼ਖ਼ਮੀ
Publish Date: Sun, 08 Mar 2026 04:48 PM (IST)
Updated Date: Mon, 09 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਬਠਿੰਡਾ ਬਾਜ਼ਾਖਾਨਾ ਰੋਡ ‘ਤੇ ਬਠਿੰਡਾ ਤੋਂ 10 ਕਿਲੋਮੀਟਰ ਦੂਰ ਪਿੰਡ ਭੋਖੜਾ ਦੇ ਨੇੜੇ ਇਕ ਟ੍ਰੈਕਟਰ ਟ੍ਰਾਲੀ ਜੋ ਲੋਹੇ ਦੀਆਂ ਪਾਈਪਾਂ ਨਾਲ ਭਰੀ ਹੋਈ ਸੀ। ਇਸ ਦੌਰਾਨ ਇਕ ਕੈਂਟਰ ਚਾਲਕ ਨੇ ਟ੍ਰੈਕਟਰ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਕੈਂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਮਨਜਿੰਦਰ ਸਿੰਘ, ਹਰਨਾਮ ਸਿੰਘ, ਹਰਜੀਤ ਸਿੰਘ ਵਾਸੀ ਕੋਟਕਪੁਰਾ, ਕੈਂਟਰ ਚਾਲਕ ਸੁਖਰਾਜ ਸਿੰਘ ਵਾਸੀ ਕੋਠਾ ਗੁਰੂ ਵਜੋਂ ਹੋਈ।