ਏਮਜ਼ ਪ੍ਰਧਾਨ ਡਾ. ਨਿਰਜਾ ਵੱਲੋਂ ਸੰਗਤ ਹਸਪਤਾਲ ਦਾ ਦੌਰਾ
ਏਮਜ ਪ੍ਰਧਾਨ ਡਾ. ਨਿਰਜਾ ਨੇ ਕੀਤਾ ਸੰਗਤ ਹਸਪਤਾਲ ਦਾ ਦੌਰਾ
Publish Date: Sun, 08 Mar 2026 04:32 PM (IST)
Updated Date: Mon, 09 Mar 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਮੂਦਾਇਕ ਸਿਹਤ ਕੇਂਦਰ ਸੰਗਤ ਵਿਖੇ ਏਮਜ਼ ਬਠਿੰਡਾ ਦੀ ਪ੍ਰਧਾਨ ਪਦਮਸ਼੍ਰੀ ਐਵਾਰਡੀ ਡਾ ਨਿਰਜਾ ਭਾਟਲਾ ਨੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ ਰਤਨ ਗੁਪਤਾ, ਡਾ. ਰਾਜੀਵ ਕੁਮਾਰ, ਡੀਨ ਅਕੈਡਮਿਕ ਪ੍ਰੋ ਅਖਿਲੇਸ਼ ਪਾਠਕ, ਡਾ. ਐੱਮ ਪੀ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਨਿਖਿਲ ਗਰਗ, ਡਾ. ਜਸਪ੍ਰੀਤ ਸ਼ੇਰਗਿਲ, ਡਾ ਰਾਜੇਸ਼ ਕੱਕੜ, ਡਾ ਮਧੂਰ ਵਰਮਾ ਹਾਜ਼ਰ ਸਨ। ਇਸ ਮੌਕੇ ਸੰਗਤ ਹਸਪਤਾਲ ਸਟਾਫ ਵੱਲੋ ਵਿਜਿਟਰ ਟੀਮ ਦਾ ਫੁਲਕਾਰੀ ਤੇ ਸ਼ਾਲ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਡਾ ਨਿਰਜਾ ਭਾਟਲਾ ਵੱਲੋਂ ਹਸਪਤਾਲ ਦੇ ਓਪੀਡੀ, ਆਈਪੀਡੀ ਤੋਂ ਇਲਾਵਾ ਲੇਬਰ ਰੂਮ ਤੇ ਓਟੀ ਦਾ ਵਿਜਿਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸੰਗਤ ਹਸਪਤਾਲ ਵੱਲੋਂ ਦਿੱਤੀਆ ਜਾ ਰਹੀਆਂ ਸਿਹਤ ਸਹੂਲਤਾਂ ਲਈ ਸਮੂਹ ਸਟਾਫ ਦੀ ਸ਼ਲਾਘਾ ਕੀਤੀ। ਇਸ ਮੌਕੇ ਉਹਨਾਂ ਨੇ ਸਟਾਫ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਏਮਜ਼ ਬਠਿੰਡਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਗਤ ਹਸਪਤਾਲ ਵਿਖੇ ਡਾਕਟਰਾਂ ਦੀ ਟੀਮ ਨੂੰ ਤਇਨਾਤ ਕੀਤਾ ਗਿਆ ਹੈ, ਜਿਸ ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਸਾਂਝੇ ਤੌਰ ’ਤੇ ਮੈਡੀਕਲ ਸਹੂਲਤਾਂ ਪਹੁੰਚਾਉਣ ’ਚ ਕਾਫੀ ਸਫਲਤਾ ਪ੍ਰਾਪਤ ਹੋਈ ਹੈ ਉਨ੍ਹਾਂ ਭਰੋਸਾ ਦਿੱਤਾ ਕਿ ਏਮਜ਼ ਵੱਲੋਂ ਭਵਿੱਖ ’ਚ ਹੋਰ ਕਈ ਤਰ੍ਹਾਂ ਦੇ ਕਦਮ ਚੁੱਕ ਕੇ ਸੰਗਤ ਹਸਪਤਾਲ ਦੀ ਛੱਤ ਥੱਲੇ ਵੱਖ-ਵੱਖ ਸਿਹਤ ਸੇਵਾਵਾਂ ’ਚ ਵਾਧਾ ਕਰਨ ਦੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਆਸ਼ਾ, ਸੀਐੱਚਓ, ਏਐੱਨਐੱਮ ਫੀਲਡ ਸਟਾਫ ਨੂੰ ਵੱਧ ਤੋਂ ਵੱਧ ਪੇਂਡੂ ਖੇਤਰ ਦੀਆਂ ਬੱਚੀਆਂ ਨੂੰ ਐੱਚਪੀਵੀ ਟੀਕਾਕਰਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਤੋਂ ਵੈਕਸੀਨ ਲਗਵਾਉਣ ਪੁੱਜੀਆਂ ਕੁੜੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਬੱਚੇਦਾਨੀ ਦੇ ਕੈਂਸਰ ਤੋਂ ਆਪਣੀਆਂ ਬੱਚੀਆਂ ਨੂੰ ਸਰੱਖਿਅਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਰਕਾਰੀ ਹਸਪਤਾਲ ਵਿਚ ਸ਼ੁਰੂ ਹੋ ਚੁੱਕੇ ਐੱਚਪੀਵੀ ਟੀਕਾਕਰਨ ਨੂੰ ਸਹਿਯੋਗ ਦੇਣਾ ਪਵੇਗਾ। ਇਸ ਮੌਕੇ ਡਾ. ਪਾਮਿਲ ਬਾਂਸਲ ਨੇ ਏਮਜ਼ ਵੱਲੋਂ ਦਿਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।