ਨਸ਼ਾ ਤਸਕਰੀ ਦੇ ਦੋਸ਼ ’ਚ 14 ਜਣੇ ਕਾਬੂ
ਨਸ਼ਾ ਤਸਕਰੀ ਦੇ ਦੋਸ਼ ਵਿਚ 14 ਵਿਅਕਤੀ ਗ੍ਰਿਫ਼ਤਾਰ
Publish Date: Sun, 08 Mar 2026 04:23 PM (IST)
Updated Date: Mon, 09 Mar 2026 04:15 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 14 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹੈਰੋਇਨ, ਪਾਬੰਦੀਸ਼ੁਦਾ ਗੋਲੀਆਂ-ਕੈਪਸੂਲ, ਗਾਂਜਾ ਤੇ ਭੁੱਕੀ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਬਠਿੰਡਾ ਪੁਲਿਸ ਨੇ ਤਿਕੋਣੀ ਰੋਡ ‘ਤੇ ਲੱਗਣ ਵਾਲੀ ਸੰਡੇ ਮਾਰਕੀਟ ਨੇੜੇ ਬਮਬਮ ਕੁਮਾਰ ਵਾਸੀ ਵਿਸ਼ਾਲ ਨਗਰ ਅਤੇ ਅਰੁਣ ਕੁਮਾਰ ਵਾਸੀ ਜਨਤਾ ਨਗਰ ਨੂੰ 6 ਕਿੱਲੋ 945 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਹੈ। ਇਸੇ ਥਾਣੇ ਦੀ ਪੁਲਿਸ ਨੇ ਰਿੰਗ ਰੋਡ ਤੋਂ ਵਿੱਕੀ ਕੁਮਾਰ, ਰਾਜਨ ਕੁਮਾਰ ਤੇ ਅਲੋਕ ਚੌਹਾਨ ਵਾਸੀ ਬੇਅੰਤ ਨਗਰ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਇਸੇ ਤਰ੍ਹਾਂ ਥਾਣਾ ਕੈਨਾਲ ਕਲੋਨੀ ਬਠਿੰਡਾ ਪੁਲਿਸ ਪੁਲਿਸ ਨੇ ਕਿਸਾਨ ਚੌਕ ਨੇੜੇ ਹਰਪ੍ਰੀਤ ਸਿੰਘ ਵਾਸੀ ਪਿੰਡ ਭੁੱਚੋਂ ਕਲਾਂ ਨੂੰ 4 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਇਸੇ ਤਰ੍ਹਾਂ ਥਾਣਾ ਕੋਤਵਾਲੀ ਪੁਲਿਸ ਨੇ ਦਾਣਾ ਮੰਡੀ ਤੋਂ ਮਨੀ ਕੁਮਾਰ ਵਾਸੀ ਕਾਲਾਂਵਾਲੀ ਨੂੰ 300 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਸਦਰ ਬਠਿੰਡਾ ਪੁਲਿਸ ਨੇ ਬੀੜ ਬਹਿਮਣ ਤੋਂ ਕਰਮਜੀਤ ਸਿੰਘ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਫੂਲ ਪੁਲਿਸ ਨੇ ਪਿੰਡ ਭਾਈਰੂਪਾ ਤੋਂ ਵਿਸ਼ਾਲ ਸਿੰਘ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੌੜ ਪੁਲਿਸ ਲਵਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ 105 ਕੈਪਸੂਲ ਅਤੇ 2.30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਜਦੋਂਕਿ ਥਾਣਾ ਤਲਵੰਡੀ ਸਾਬੋਂ ਪੁਲਿਸ ਨੇ ਪਿੰਡ ਭਾਗੀਵਾਂਦਰ ਤੋਂ ਲਵਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ 6.60 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸੰਗਤ ਪੁਲਿਸ ਨੇ ਮੁਖਪਾਲ ਸਿੰਘ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।