ਏਮਜ਼ ’ਚ ਡਿਜੀਟਲ ਐਕਸ-ਰੇ ਤੇ ਮੋਬਾਈਲ ਕੈਂਸਰ ਵੈਨ ਦਾ ਉਦਘਾਟਨ
ਏਮਜ਼ ’ਚ ਪੀਆਈਸੀਯੂ, ਆਈਸੀਟੀਸੀ, ਡਿਜ਼ਿਟਲ ਐਕਸ-ਰੇ ਅਤੇ ਮੋਬਾਈਲ ਕੈਂਸਰ ਵੈਨ ਦਾ ਉਦਘਾਟਨ
Publish Date: Sat, 07 Mar 2026 07:36 PM (IST)
Updated Date: Sun, 08 Mar 2026 04:15 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਿਹਤ ਸੇਵਾਵਾਂ ਦੇ ਵਿਸਥਾਰ ਅਤੇ ਆਮ ਲੋਕਾਂ ਤਕ ਬਿਹਤਰ ਚਿਕਿਤਸਾ ਸਹੂਲਤਾਂ ਪਹੁੰਚਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਏਮਜ ਬਠਿੰਡਾ ਵਿੱਚ ਪ੍ਰਧਾਨ ਪ੍ਰੋ. (ਡਾ.) ਨੀਰਜਾ ਭਾਟਲਾ ਅਤੇ ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਰਤਨ ਗੁਪਤਾ ਦੀ ਅਗਵਾਈ ਹੇਠ ਕਈ ਮਹੱਤਵਪੂਰਨ ਸਿਹਤ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪੀਡਿਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ (ਪੀਆਈਸੀਯੂ) ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ ਬੱਚਿਆਂ ਨੂੰ ਆਧੁਨਿਕ ਅਤੇ ਵਿਸ਼ੇਸ਼ ਗੰਭੀਰ ਇਲਾਜ ਸੇਵਾਵਾਂ ਉਪਲਬਧ ਹੋਣਗੀਆਂ। ਇਸ ਤੋਂ ਬਾਅਦ ਇੰਟੀਗ੍ਰੇਟਿਡ ਕੌਂਸਲਿੰਗ ਤੇ ਟੈਸਟਿੰਗ ਸੈਂਟਰ (ਆਈਸੀਟੀਸੀ.) ਦਾ ਉਦਘਾਟਨ ਕੀਤਾ ਗਿਆ, ਜਿੱਥੇ ਐਚਆਈਵੀ ਨਾਲ ਸਬੰਧਤ ਗੁਪਤ ਪਰਾਮਰਸ਼, ਜਾਂਚ ਅਤੇ ਜਾਗਰੂਕਤਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।ਠਮਰੀਜ਼ਾਂ ਨੂੰ ਤੇਜ਼ ਅਤੇ ਬਿਹਤਰ ਜਾਂਚ ਸਹੂਲਤ ਦੇਣ ਲਈ ਡਿਜ਼ਿਟਲ ਐਕਸ-ਰੇ ਸੇਵਾ ਦੀ ਵੀ ਸ਼ੁਰੂਆਤ ਕੀਤੀ ਗਈ। ਮਰੀਜ਼ਾਂ ਨੂੰ ਵਾਜਿਬ ਕੀਮਤਾਂ ’ਤੇ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਉਣ ਲਈ ਅਮ੍ਰਿਤ ਫਾਰਮੇਸੀ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਐਚਪੀਵੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਤੇ ਮੋਬਾਈਲ ਕੈਂਸਰ ਵੈਨ ਨੂੰ ਕੈਂਸਰ ਬਾਰੇ ਜਾਗਰੂਕਤਾ, ਸਕ੍ਰੀਨਿੰਗ ਅਤੇ ਸ਼ੁਰੂਆਤੀ ਪਛਾਣ ਨੂੰ ਉਤਸ਼ਾਹਿਤ ਕਰਨ ਲਈ ਰਵਾਨਾ ਕੀਤਾ ਗਿਆ। ਇਹ ਪ੍ਰੋਗਰਾਮ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਮੌਜੂਦਗੀ ਵਿੱਚ ਕਰਵਾਇਆ ਗਿਆ। ਇਸ ਦੌਰਾਨ ਪ੍ਰਤੀਨਿਧੀ ਮੰਡਲ ਨੇ ਗ੍ਰਾਮੀਣ ਸਿਹਤ ਕੇਂਦਰ ਸੰਗਤ ਦਾ ਦੌਰਾ ਵੀ ਕੀਤਾ ਅਤੇ ਉੱਥੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ।