ਮੋਦੀ ਸਰਕਾਰ ਨੇ ਔਰਤ ਨੂੰ ਬਣਾਇਆ ਸ਼ਕਤੀਸ਼ਾਲੀ : ਪਰਮਪਾਲ ਸਿੱਧੂ
ਮੋਦੀ ਸਰਕਾਰ ਨੇ ਔਰਤ ਨੂੰ ਸ਼ਕਤੀਸ਼ਾਲੀ ਬਣਾਇਆ-ਪਰਮਪਾਲ ਸਿੱਧੂ
Publish Date: Sat, 07 Mar 2026 06:13 PM (IST)
Updated Date: Sun, 08 Mar 2026 04:12 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਕੇਂਦਰ ਸਰਕਾਰ ਵੱਲੋਂ ਔਰਤਾਂ ਨੂੰ ਆਤਮ-ਨਿਰਭਰ, ਜਨ ਧਨ ਯੋਜਨਾ ਨਾਲ ਜੋੜਣ ਤੋਂ ਇਲਾਵਾ ਬੇਟੀਆਂ ਨੂੰ ਪੜ੍ਹਾਉਣ, ਬੈਂਕਾਂ ਵਿੱਚ ਉਨ੍ਹਾਂ ਦੇ ਖਾਤੇ ਖੁਲ੍ਹਵਾਉਣ, ਸ਼ਕਤੀਸ਼ਾਲੀ ਬਣਾਉਣ ਜਿਹੇ ਸਨਮਾਨ ਪ੍ਰਾਪਤ ਹੋਏ ਹਨ। ਇਸ ਤੋ ਪਹਿਲਾਾਂ ਕਿਸੇ ਵੀ ਕੇਂਦਰ ਸਰਕਾਰ ਵਿਚ ਔਰਤਾਂ ਨੂੰ ਇਨ੍ਹਾਂ ਸਨਮਾਨ, ਰੁਤਬਾ ਅਤੇ ਉਨ੍ਹਾਂ ਦੇ ਨਾਮ ਮਿਸ਼ਨ ਸ਼ਕਤੀ ਵਰਗੀਆਂ ਹੈਲਪਲਾਈਨ ਆਦਿ ਚਲਾਉਣਾ ਕਦੇ ਵੀ ਸੰਭਵ ਨਹੀਂ ਹੋ ਸਕਿਆ। ਸਿਰਫ ਕੇਂਦਰ ਸਰਕਾਰ ਨੇ ਔਰਤ ਨੂੰ ਆਤਮ-ਨਿਰਭਰ ਬਣਾ ਕੇ ਰੁਜ਼ਗਾਰ ਨਾਲ ਜੋੜਿਆ ਹੈ। ਕੇਂਦਰ ਸਰਕਾਰ ਨੇ ਔਰਤਾਂ ਲਈ ਪ੍ਰਭਾਵਸ਼ਾਲੀ ਕੰਮ ਕੀਤੇ ਹਨ। ਭਾਰਤ ਸਰਕਾਰ ਨੇ ਔਰਤਾਂ ਨੂੰ ਸਸ਼ਕਤੀਕਰਨ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਚਲਾਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪਰਮਪਾਲ ਕੌਰ ਸਿੱਧੂ ਇੰਚਾਰਜ ਲੋਕ ਸਭਾ ਹਲਕਾ ਬਠਿੰਡਾ ਭਾਜਪਾ ਨੇ ਕੀਤਾ। ਭਾਜਪਾ ਆਗੂ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਨੇ ਐੱਚਵੀਪੀ ਟੀਕਾਕਰਨ ਡਰਾਈਵ ਤਹਿਤ 14 ਸਾਲ ਦੀਆਂ ਧੀਆਂ ਲਈ ਹਿਊਮਨ ਟੀਕਾਕਰਨ ਦੀ ਰਾਸ਼ਟਰੀ ਮੁਹਿੰਮ ਚਲਾਈ ਜੋ ਔਰਤਾਂ ਦੀ ਸਿਹਤ ਤੇ ਸ਼ਕਤੀਕਰਨ ਲਈ ਮਹੱਤਵਪੂਰਨ ਕਦਮ ਹੈ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ 29 ਕਰੋੜ ਤੋਂ ਵੱਧ ਮਹਿਲਾ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਕੇ 56 ਫੀਸਦੀ ਖਾਤੇ ਔਰਤਾਂ ਦੇ ਖੋਲ੍ਹੇ ਗਏ ਹਨ। ਇਸੇ ਤਰ੍ਹਾਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਤਹਿਤ ਕਰੀਬ ਕੁੜੀਆਂ ਦਾ ਸਕੂਲ ਦਾਖ਼ਲਾ 70 ਫੀਸਦੀ ਵਧਾਇਆ ਗਿਆ ਹੈ। ਕੰਨਿਆ ਸਮ੍ਰਿਧੀ ਯੋਜਨਾ ਤਹਿਤ 4.2 ਕਰੋੜ ਤੋਂ ਵੱਧ ਖਾਤੇ ਖੋਲ੍ਹੇ ਗਏ ਹਨ, ਜਿਸ ਨਾਲ ਕੁੜੀਆਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ। ਸਿੱਧੂ ਨੇ ਕਿਹਾ ਕਿ ਇਸੇ ਤਰ੍ਹਾਂ ਮਿਸ਼ਨ ਸ਼ਕਤੀ ਅਧੀਨ ਔਰਤਾਂ ਦੀ ਸੁਰੱਖਿਆ ਤੇ ਸ਼ਕਤੀਕਰਨ ਲਈ ਓਨ ਸਟਾਫ ਸੈਂਟਰ ਅਤੇ ਬਹਿਮਣ ਹੈਲਪਲਾਈਨ ਨੂੰ ਅਪਗ੍ਰੇਡ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 68 ਫੀਸਦੀ ਕਰਜ਼ੇ ਔਰਤਾਂ ਨੂੰ ਦਿੱਤੇ ਗਏ ਹਨ, ਜਿਸ ਨਾਲ ਉਨ੍ਹਾਂ ਦਾ ਆਰਥਿਕ ਸਸ਼ਕਤੀਕਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀਆਂ ਔਰਤਾਂ ਦੇ ਵਿਕਾਸ ਅਤੇ ਸ਼ਕਤੀ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੀਆਂ ਹਨ ਕਿ ਔਰਤਾਂ ਦਾ ਰੁਤਬਾ ਉੱਚਾ ਹੋਇਆ ਹੈ ਤੇ ਉਹ ਹਰ ਖੇਤਰ ਵਿੱਚ ਅੱਗੇ ਵਧੀ ਹੈ।