ਸ਼ਿਵ ਮਹਾਪੁਰਾਣ ਗਿਆਨ ਯੱਗ ਦੇ ਭੋਗ ’ਤੇ ਲਾਇਆ ਖ਼ੂਨਦਾਨ ਕੈਂਪ
ਸ੍ਰੀ ਸ਼ਿਵ ਮਹਾਪੁਰਾਣ ਗਿਆਨ ਯੱਗ ਦੇ ਭੋਗ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ
Publish Date: Sat, 07 Mar 2026 05:10 PM (IST)
Updated Date: Sun, 08 Mar 2026 04:06 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ ਸ੍ਰੀ ਸ੍ਰੀ 108 ਸਿੱਧ ਬਾਬਾ ਵਸਾਊ ਦਾਸ ਖੜੇਸਵਰੀ ਜੀ ਮਹਾਰਾਜ ਅਤੇ ਸ੍ਰੀ ਸ੍ਰੀ 108 ਸਿੱਧ ਬਾਬਾ ਮਾਨ ਦਾਸ ਜੀ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਉਦਾਸੀਨ ਆਸ਼ਰਮ ਡੇਰਾ ਬਾਹਰਲਾ ਪਿੰਡ ਕੋਟ ਫੱਤਾ ਵਿਖੇ ਸ੍ਰੀ ਸ਼ਿਵ ਮਹਾ ਪੁਰਾਣ ਗਿਆਨ ਯੱਗ ਦੇ ਭੋਗ ਮੌਕੇ ਉਦਾਸੀਨ ਆਸ਼ਰਮ ਅਤੇ ਸਮੂਹ ਨਗਰ ਪੰਚਾਇਤ ਪਿੰਡ ਕੋਟ ਫੱਤਾ ਵਿਖੇ ਵਿਸ਼ਾਲ ਖੂਨਦਾਨ ਲਗਵਾਈਆ ਗਿਆ। ਇਹ ਖੂਨਦਾਨ ਕੈਂਪ ਸ੍ਰੀ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਬਲੱਡ ਸੈਂਟਰ ਬਠਿੰਡਾ ਦੀ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਖੂਨਦਾਨ ਕੈਂਪ ਜਿਥੇ ਸੰਤਾਂ ਮਹਾਂਪੁਰਸ਼ਾਂ, ਸੇਵਾਦਾਰਾਂ ਨੇ ਖੂਨਦਾਨ ਕੀਤਾ, ਉਥੇ ਹੀ ਔਰਤਾਂ ਨੇ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਕੇ ਆਪਣਾ ਯੋਗਦਾਨ ਪਾਇਆ ਗਿਆ। ਇਸ ਮੌਕੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਡੇਰਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੇਰੇ ਦੇ ਸ੍ਰੀ ਮਾਨ ਮਹੰਤ ਅਮਰ ਦਾਸ ਜੀ ਅਤੇ ਸਮੂਹ ਸੰਤਾਂ ਨੇ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਧਰਮ ਅਤੇ ਪੁੰਨ ਦਾ ਕਾਰਜ ਹੈ। ਖੂਨਦਾਨੀ ਵਲੋਂ ਖੂਨਦਾਨ ਕਰਨ ਨਾਲ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਲਈ ਸਾਨੂੰ ਸਮੇਂ ਸਮੇਂ ’ਤੇ ਖੂਨਦਾਨ ਕਰਨਾ ਚਾਹੀਦਾ ਹੈ।