ਮਾਤਾ ਸਾਹਿਬ ਕੌਰ ਗਰਲਜ਼ ਕਾਲਜ ’ਚ ਕਰਵਾਈ ਪਲੇਸਮੈਂਟ ਡਰਾਈਵ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪਲੇਸਮੈਂਟ ਡਰਾਈਵ ਕਰਵਾਈ
Publish Date: Fri, 06 Mar 2026 07:16 PM (IST)
Updated Date: Sat, 07 Mar 2026 04:12 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ ਇਲਾਕੇ ਦੀ ਪ੍ਰਸਿੱਧ ਵਿਦਿਆਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ। ਇਹ ਪਲੇਸਮੈਂਟ ਡਰਾਈਵ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਤੇ ਅਨੂਦੀਪ ਫਾਊਂਡੇਸ਼ਨ ਦੀ ਭਾਗੀਦਾਰੀ ਨਾਲ ਕਰਵਾਈ ਗਈ। ਕਾਲਜ ਪ੍ਰਿੰਸੀਪਲ ਦੀ ਪ੍ਰੇਰਣਾਦਾਇਕ ਅਗਵਾਈ ਹੇਠ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵੱਲੋਂ, ਪਲੇਸਮੈਂਟ ਇੰਚਾਰਜ ਸ਼ਾਲਿਨੀ ਸਹਿਗਲ ਦੀ ਰਹਿਨੁਮਾਈ ਵਿਚ ਕੰਪਿਊਟਰ ਸਾਇੰਸ ਅਤੇ ਕਾਮਰਸ ਵਿਭਾਗ ਦੇ ਸਹਿਯੋਗ ਨਾਲ ਇਸ ਡਰਾਈਵ ਨੂੰ ਕਾਮਯਾਬੀ ਨਾਲ ਆਯੋਜਿਤ ਕੀਤੀ ਗਈ। ਇਸ ਮੌਕੇ ਲਗਭਗ 110 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਭਾਗ ਲਿਆ। ਪਲੇਸਮੈਂਟ ਡਰਾਈਵ ਵਿਚ ਚਾਰ ਪ੍ਰਸਿੱਧ ਕੰਪਨੀਆਂ ਬੀਐਲਡੀ ਆਊਟਸੋਰਸਿੰਗ ਸਰਵਿਸਿਜ, ਪ੍ਰੋ-ਟੋਕ ਸੋਲੂਸ਼ਨ, ਏਰੀਅਲ ਟੈਲੀਕੋਮ ਸੋਲਊਸ਼ਨ ਅਤੇ ਡਿਜੀਟਾਈਡ ਨੇ ਹਿੱਸਾ ਲੈਂਦੇ ਹੋਏ ਵਿਦਿਆਰਥੀਆਂ ਦੀ ਯੋਗਤਾ ਅਤੇ ਹੁਨਰ ਦੀ ਜਾਂਚ ਕੀਤੀ ਤੇ ਬੀਸੀਏ, ਬੀਕਾਮ ਅਤੇ ਬੀਐਸਸੀ ਵਿਭਾਗ ਦੇ ਲਗਭਗ 30 ਵਿਦਿਆਰਥੀਆਂ ਦੀ ਯੋਗਤਾ ਦੇ ਆਧਾਰ ਤੇ ਚੋਣ ਕੀਤੀ। ਇਸ ਦੌਰਾਨ ਗੁਰੂ ਨਾਨਕ ਕਾਲਜ ਤੋਂ ਡਾ. ਰੇਖਾ ਤੇ ਪ੍ਰੋ. ਗੁਰਜਸਜੀਤ ਦੀ ਵਿਸ਼ੇਸ਼ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਗੌਰਵਮਈ ਬਣਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਲਈ ਪ੍ਰੇਰਿਤ ਕਰਦੇ ਹੋਏ ਨਵੀਆਂ ਸੰਭਾਵਨਾਵਾਂ ਦੀ ਪਛਾਣ ਕਰਨ ਲਈ ਉਤਸ਼ਾਹਿਤ ਕੀਤਾ। ਅੰਤ ਵਿਚ, ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਇਹ ਪਲੇਸਮੈਂਟ ਡਰਾਈਵ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਵੱਲ ਇਕ ਮਜ਼ਬੂਤ ਕਦਮ ਸਾਬਤ ਹੋਵੇਗੀ।