ਮੋਗਾ ਰੈਲੀ ਸਫਲ ਕਰਨ ਲਈ ਵਰਕਰਾਂ ਨੂੰ ਕੀਤਾ ਲਾਮਬੰਦ
ਮੋਗਾ ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਆਗੂਆਂ ਨੇ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ
Publish Date: Fri, 06 Mar 2026 05:52 PM (IST)
Updated Date: Sat, 07 Mar 2026 04:09 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ 14 ਮਾਰਚ ਨੂੰ ਮੋਗਾ ਵਿਚ ਹੋਣ ਵਾਲੀ ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਆਗੂਆਂ ਵੱਲੋਂ ਪਿੰਡ ਪੱਧਰ ‘ਤੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਬਲਦੇਵ ਸਿੰਘ ਆਕਲੀਆ, ਜ਼ਿਲ੍ਹਾ ਪ੍ਰਧਾਨ ਭਾਜਪਾ ਐੱਸਸੀ ਮੋਰਚਾ ਬਠਿੰਡਾ ਅਤੇ ਹਲਕਾ ਪ੍ਰਭਾਰੀ ਦੀ ਅਗਵਾਈ ਹੇਠ ਸਰਕਲ ਨਥਾਣਾ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ। ਇਹ ਮੀਟਿੰਗਾਂ ਪਿੰਡ ਗੰਗਾ, ਕਲਿਆਣ, ਨਥਾਣਾ, ਢੇਲਵਾਂ ਅਤੇ ਬੀਬੀ ਵਾਲਾ ਵਿਚ ਕਰਵਾਈਆਂ ਗਈਆਂ, ਜਿੱਥੇ ਵਰਕਰਾਂ ਨੂੰ ਰੈਲੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਮੋਗਾ ਰੈਲੀ ਭਾਜਪਾ ਲਈ ਮਹੱਤਵਪੂਰਨ ਹੋਵੇਗੀ ਅਤੇ ਇਸ ਵਿਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਭਾਗੀਦਾਰੀ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਜਤਿੰਦਰ ਗੋਗੀ, ਸਰਕਲ ਪ੍ਰਧਾਨ ਰਾਮ ਲਾਲ ਸਿੰਘ ਸਰਪੰਚ, ਸੀਨੀਅਰ ਭਾਜਪਾ ਨੇਤਾ ਰਾਮ ਗੋਪਾਲ ਰਾਮੂ, ਭਿੰਦਰ ਸਰਾਂ, ਜਸਕਰਨ ਸਿੰਘ ਜਨਰਲ ਸਕੱਤਰ, ਗੁਲਾਬ ਸਿੰਘ ਵਿੱਕੀ ਪੂਹਲਾ ਜਨਰਲ ਸਕੱਤਰ, ਬੂਟਾ ਸਿੰਘ ਬੀਬੀ ਵਾਲਾ, ਪਾਲਾ ਬੀਬੀ ਵਾਲਾ, ਸਵਰਨ ਸਿੰਘ ਕਲਿਆਣ, ਤੇਜੀ ਕਲਿਆਣ, ਅਮਰੀਕ ਸਿੰਘ, ਹਰਮਨ ਸਿੰਘ ਕਲਿਆਣ, ਕੱਤਰ ਸਿੰਘ ਨਾਥਪੁਰਾ, ਬੂਟਾ ਸਿੰਘ ਨਥਾਣਾ ਅਤੇ ਪਰਗਟ ਸਿੰਘ ਨਥਾਣਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਰਹੇ।