ਗੁਰੂਘਰ ਨੂੰ ਸਾਢੇ ਚਾਰ ਕਰੋੜ ਦਾਨ ਦੇ ਰੂਪ ’ਚ ਹੋਈ ਆਮਦਨ
ਗੁਰਦੁਆਰਾ ਸਾਹਿਬ ਨੂੰ ਸਾਢੇ ਚਾਰ ਕਰੋੜ ਦਾਨ ਦੇ ਰੂਪ ‘ਚ ਆਮਦਨ ਹੋਈ
Publish Date: Fri, 06 Mar 2026 05:47 PM (IST)
Updated Date: Sat, 07 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ ਭਗਤਾ ਭਾਈਕਾ ਵਿਖੇ ਸਰਕਾਰੀ ਹਸਪਤਾਲ ਕੋਠਾ ਗੁਰੂ ਰੋਡ ਵਿਖੇ ਰਹਿੰਦੀਆਂ ਦੁਕਾਨਾਂ ਦੀ ਖੁੱਲ੍ਹੀ ਬੋਲੀ ਕਰਵਾਈ ਗਈ। ਜਿਨ੍ਹਾਂ ਵਿੱਚੋਂ 05 ਦੁਕਾਨਾਂ ਬੋਲੀ ਪੁਰ ਚੜ੍ਹਨ ’ਤੇ ਗੁਰਦੁਆਰਾ ਸਾਹਿਬ ਨੂੰ 25,36,000 ਰੁਪਏ ਡੁਨੇਸਨ (ਦਾਨ) ਦੇ ਰੂਪ ਵਿਚ ਆਮਦਨ ਹੋਈ।ਇਸ ਮੌਕੇ ਜਥੇਦਾਰ ਫੁੰਮਣ ਸਿੰਘ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਗਤਾ ਭਾਈ ਨੇ ਦੱਸਿਆ ਕਿ ਅਪ੍ਰੈਲ 2024 ਤੋਂ ਲੈ ਕੇ ਹੁਣ ਤਕ ਗੁਰਦੁਆਰਾ ਸਾਹਿਬ ਦੀਆਂ ਵੱਖ ਵੱਖ ਜਗ੍ਹਾ ਪੁਰ ਦੁਕਾਨਾਂ ਦੀ ਖੁੱਲ੍ਹੀ ਬੋਲੀ ਬਿਲਕੁਲ ਪਾਰਦਰਸ਼ੀ ਢੰਗ ਨਾਲ ਕਰਵਾਈ, ਜਿਸ ਨਾਲ ਹੁਣ ਤਕ ਗੁਰਦੁਆਰਾ ਸਾਹਿਬ ਨੂੰ 4,49,90,000 ਰੁਪਏ ਡੁਨੇਸਨ(ਦਾਨ) ਵਜੋਂ ਆਮਦਨ ਹੋਈ ਹੈ। ਇਨ੍ਹਾਂ ਵਿੱਚੋਂ ਮਾਰਕੀਟਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਤੇ ਕੁਝ ਦੁਕਾਨਾਂ ਤਿਆਰ ਹੋਣ ਵਾਲੀਆਂ ਰਹਿੰਦੀਆਂ ਹਨ। ਜਦੋਂ ਸਾਰੀਆਂ ਦੁਕਾਨਾਂ ਤਿਆਰ ਹੋ ਗਈਆਂ ਤਾਂ ਤਕਰੀਬਨ 300000 ਰੁਪਏ ਪ੍ਰਤੀ ਮਹੀਨਾ ਕਿਰਾਇਆ ਸ਼ੁਰੂ ਹੋ ਜਾਵੇਗਾ, ਜਿਸ ਨਾਲ ਗੁਰੂ ਘਰ ਦੀ ਆਮਦਨ ਵਿਚ ਕਾਫੀ ਵਾਧਾ ਹੋਇਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਇੰਚਾਰਜ, ਮਨਪ੍ਰੀਤ ਸਿੰਘ ਗੁਰਦੁਆਰਾ ਇੰਸਪੈਕਟਰ, ਮੈਨੇਜਰ ਸਰਦਾਰ ਤਰਸੇਮ ਸਿੰਘ, ਸੁਖਪ੍ਰੀਤ ਸਿੰਘ ਅਕਾਊਂਟੈਂਟ, ਬਰਿੰਦਰ ਸਿੰਘ ਕਿਰਾਇਆ ਕਲਰਕ, ਗੁਰਪ੍ਰੀਤ ਸਿੰਘ ਹੈਲਪਰ, ਬਲਵਿੰਦਰ ਸਿੰਘ ਸਟੋਰ ਕੀਪਰ ਆਦਿ ਹਾਜ਼ਰ ਸਨ।