8 ਕਿੱਲੋ ਪੋਸਤ ਸਣੇ ਵਿਅਕਤੀ ਕਾਬੂ
8 ਕਿੱਲੋ ਪੋਸਤ ਸਮੇਤ ਵਿਅਕਤੀ ਗ੍ਰਿਫ਼ਤਾਰ
Publish Date: Fri, 06 Mar 2026 04:33 PM (IST)
Updated Date: Sat, 07 Mar 2026 04:03 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਪਿੰਡ ਮਲਕਾਣਾ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ 8 ਕਿੱਲੋ ਪੋਸਤ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਗੁਪਤ ਸੂਚਨਾ ਦੇ ਆਧਾਰ ’ਤੇ ਐੱਸਆਈ ਚੇਤ ਸਿੰਘ ਨੇ ਕਾਰਵਾਈ ਕਰਦਿਆਂ ਪਿੰਡ ਮਲਕਾਣਾ ਦੇ ਰਹਿਣ ਵਾਲੇ ਸੋਨੀ ਸਿੰਘ ਨੂੰ ਖੇਤ ਵਿਚ ਬੀਜੇ ਹੋਏ 8 ਕਿੱਲੋ ਹਰੇ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।