ਸੜਕ ਹਾਦਸੇ ’ਚਟ ਬਾਈਕ ਸਵਾਰ ਦੀ ਮੌਤ, ਜਾਂਚ ਜਾਰੀ
ਮੋਟਰਸਾਈਕਲ ਸਵਾਰ ਨੂੰ ਵਾਹਨ ਨੇ ਕੁਚਲਿਆ
Publish Date: Fri, 06 Mar 2026 04:30 PM (IST)
Updated Date: Sat, 07 Mar 2026 04:03 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਬਠਿੰਡਾ ਬਾਜ਼ਾਖਾਨਾ ਰੋਡ ‘ਤੇ ਪਿੰਡ ਬਲਾਹੜ ਵਿੰਝੂ ਦੇ ਨੇੜੇ ਇਕ ਮੋਟਰਸਾਈਕਲ ਸਵਾਰ ਜੋ ਆਪਣੇ ਕੰਮ ਲਈ ਭੋਖੜਾ ਪਿੰਡ ਜਾ ਰਿਹਾ ਸੀ, ਅਚਾਨਕ ਇਕ ਵਾਹਨ ਨੇ ਉਸ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਘਟਨਾ ਸਥਲ ‘ਤੇ ਹੀ ਮੌਤ ਹੋ ਗਈ। ਕੁਚਲਣ ਵਾਲਾ ਵਾਹਨ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਸਹਾਰਾ ਦਫ਼ਤਰ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਸੰਦੀਪ ਗਿੱਲ ਘਟਨਾ ਸਥਲ ‘ਤੇ ਪਹੁੰਚੇ। ਥਾਣਾ ਨੇਹੀਆਂਵਾਲਾ ਦੀ ਪੁਲਿਸ ਘਟਨਾ ਵਾਲੀ ਥਾਂ ‘ਤੇ ਪੁੱਜੀ ਅਤੇ ਘਟਨਾ ਦੀ ਜਾਂਚ ਕੀਤੀ। ਕੁਚਲਣ ਵਾਲੇ ਵਾਹਨ ਬਾਰੇ ਹਾਲੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਸਹਾਰਾ ਟੀਮ ਲਾਸ਼ ਨੂੰ ਹਸਪਤਾਲ ਮੋਰਚਰੀ ਵਿੱਚ ਪਹੁੰਚਾਇਆ। ਮ੍ਰਿਤਕ ਦੀ ਪਹਿਚਾਣ ਗੁਲਜ਼ਾਰ ਸਿੰਘ ਪੁੱਤਰ ਸੁੱਖਾ ਸਿੰਘ, 38 ਸਾਲ ਵਾਸੀ ਗੋਨਿਆਣਾ ਕਲਾ ਵਜੋਂ ਹੋਈ।