ਸੰਗਤ ਦੀ ਪੰਚਾਇਤ ਸੰਮਤੀ ’ਤੇ ਅਕਾਲੀ ਦਲ ਦਾ ਕਬਜ਼ਾ
ਸੰਗਤ ਦੀ ਪੰਚਾਇਤ ਸੰਮਤੀ ’ਤੇ ਅਕਾਲੀ ਦਲ ਦਾ ਕਬਜ਼ਾ
Publish Date: Thu, 05 Mar 2026 07:16 PM (IST)
Updated Date: Thu, 05 Mar 2026 07:20 PM (IST)
- ਪਰਮਜੀਤ ਕੌਰ ਕਾਲਝਰਾਣੀ ਚੇਅਰਪਰਸਨ ਤੇ ਮੇਜਰ ਡੂੰਮਵਾਲੀ ਵਾਈਸ ਚੇਅਰਮੈਨ ਬਣੇ
ਧਰਮਪਾਲ ਸਿੰਘ, ਪੰਜਾਬੀ ਜਾਗਰਣ
ਸੰਗਤ ਮੰਡੀ : ਬਲਾਕ ਸੰਮਤੀ ਸੰਗਤ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਰਮਜੀਤ ਕੌਰ ਕਾਲਝਰਾਣੀ ਨੂੰ ਆਪਣੀ ਚੇਅਰਪਰਸਨ ਤੇ ਮੇਜਰ ਸਿੰਘ ਡੂੰਮਵਾਲੀ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਮੌਕੇ ’ਤੇ ਪੁੱਜ ਕੇ ਦੋਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਸੰਗਤ ਦੇ 15 ਜ਼ੋਨਾਂ ’ਚੋਂ 10 ਉਮੀਦਵਾਰ ਅਕਾਲੀ ਦਲ ਦੇ ਜੇਤੂ ਰਹੇ ਸਨ। ਬਲਾਕ ਸੰਮਤੀ ਸੰਗਤ ਵਿਖੇ ਚੇਅਰਪਰਸਨ ਦੀ ਹੋਈ ਚੋਣ ਸਮੇਂ ਉਨ੍ਹਾਂ ਨੂੰ ਇੱਕ ਆਜ਼ਾਦ ਉਮੀਦਵਾਰ ਅਤੇ ਇੱਕ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਲੋਂ ਦਿੱਤੇ ਗਏ ਸਮਰਥਨ ਤੋਂ ਬਾਅਦ 12 ਉਮੀਦਵਾਰਾਂ ਦੇ ਮਿਲੇ ਫਤਵੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜ਼ੋਨ ਕਾਲਝਰਾਣੀ ਤੋਂ ਜੇਤੂ ਰਹੀ ਬਲਾਕ ਸੰਮਤੀ ਮੈਂਬਰ ਪਰਮਜੀਤ ਕੌਰ ਕਾਲਝਰਾਣੀ ਨੂੰ ਚੇਅਰਪਰਸਨ ਬਣਾਇਆ ਗਿਆ। ਜਦੋਂਕਿ ਮੇਜਰ ਸਿੰਘ ਡੂੰਮਵਾਲੀ ਨੂੰ ਵਾਈਸ ਚੇਅਰਮੈਨ ਬਣਾਇਆ ਗਿਆ। ਉਨ੍ਹਾਂ ਇਸ ਨਿਯੁਕਤੀ ’ਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਚੇਅਰਪਰਸਨ ਪਰਮਜੀਤ ਕੌਰ ਕਾਲਝਰਾਣੀ ਅਤੇ ਵਾਈਸ ਚੇਅਰਮੈਨ ਮੇਜ਼ਰ ਸਿੰਘ ਡੂੰਮਵਾਲੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲੇ ਵੱਡੇ ਫਤਵੇ ਨੂੰ ਲੈ ਕੇ ਉਹ ਇਲਾਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਇਕਬਾਲ ਸਿੰਘ ਬਰਾੜ, ਜਥੇਦਾਰ ਰੇਸ਼ਮ ਸਿੰਘ ਸਿੱਧੂ, ਹਰਜੀਤ ਸਿੰਘ ਕਾਲਝਰਾਣੀ, ਜਥੇਦਾਰ ਜਸਵਿੰਦਰ ਸਿੰਘ ਟਿਵਾਣਾ, ਜਥੇਦਾਰ ਮੈਂਬਰ ਸਿੰਘ ਮਛਾਣਾ, ਬਲਜਿੰਦਰ ਸਿੰਘ ਜੱਸੀ, ਸਰਪੰਚ ਗੁਰਜੀਤ ਸਿੰਘ, ਜਥੇਦਾਰ ਫਤਿਹ ਸਿੰਘ ਬਾਂਡੀ ਆਦਿ ਹਾਜ਼ਰ ਸਨ।