ਪਹਿਲਾਂ ਵਿਕੇ ਮਕਾਨ ਦਾ ਕੀਤਾ ਬਿਆਨਾ, 8.10 ਲੱਖ ਦੀ ਠੱਗੀ ਦਾ ਦੋਸ਼
ਪਹਿਲਾਂ ਹੀ ਵਿਕੇ ਮਕਾਨ ਦਾ ਕੀਤਾ ਬਿਆਨਾ, 8.10 ਲੱਖ ਦੀ ਠੱਗੀ ਦਾ ਦੋਸ਼
Publish Date: Thu, 05 Mar 2026 06:55 PM (IST)
Updated Date: Thu, 05 Mar 2026 06:57 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਪਹਿਲਾਂ ਹੀ ਵਿਕੇ ਮਕਾਨ ਦਾ ਬਿਆਨਾਂ ਕਰਨ ਦੇ ਦੋਸ਼ ਹੇਠ ਇਕ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਆਰਜੂ ਅਤੇ ਗੁਲਸ਼ਨ ਕੁਮਾਰ ਵਾਸੀਆਨ ਪ੍ਰਤਾਪ ਨਗਰ ਬਠਿੰਡਾ ਨੇ ਦੱਸਿਆ ਕਿ ਉਨ੍ਹਾਂ ਵਿੱਦਿਆ ਦੇਵੀ ਵਾਸੀ ਪਰਸਰਾਮ ਨਗਰ ਤੋਂ ਕੁਝ ਪੈਸੇ ਲੈਣੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਕਤ ਔਰਤ ਤੋਂ ਪੈਸੇ ਮੰਗੇ ਤਾਂ ਵਿੱਦਿਆ ਦੇਵੀ ਨੇ ਪਹਿਲਾਂ ਹੀ ਵਿਕ ਚੁੱਕੇ ਆਪਣੇ ਮਕਾਨ ਦਾ ਸਾਜਿਸ਼ ਤਹਿਤ 8 ਲੱਖ 10 ਹਜ਼ਾਰ ਬਦਲੇ ਬਿਆਨਾਂ ਲਿਖ ਲਿਆ ਅਤੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਸਹਾਇਕ ਥਾਣੇਦਾਰ ਵਿਸ਼ਨੂ ਦਾਸ ਨੇ ਦੱਸਿਆ ਕਿ ਪੀੜਤਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਹਾਲੇ ਤਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ।