ਬਿਨਾਂ ਮਨਜ਼ੂਰੀ ਪੀਜੀ ਚਲਾਉਣ ਵਾਲੇ ਦੋ ਨਾਮਜ਼ਦ
ਬਿਨਾਂ ਮਨਜ਼ੂਰੀ ਪੀਜੀ ਚਲਾਉਣ ਵਾਲੇ ਦੋ ਨਾਮਜ਼ਦ
Publish Date: Thu, 05 Mar 2026 06:20 PM (IST)
Updated Date: Thu, 05 Mar 2026 06:23 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੇ ਬਿਨਾਂ ਮਨਜ਼ੂਰੀ ਪੀਜੀ ਚਲਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫੈਕਟਰੀ ਆਊਟਲੈੱਟ ਦੇ ਸਾਹਮਣੇ ਬਣੇ ਹੋਟਲ ਵਿੱਚ ਮੁੰਡੇ ਕੁੜੀਆਂ ਨੂੰ ਮਹੀਨਾਵਾਰ ਕਮਰੇ ਕਿਰਾਏ ਉੱਪਰ ਦੇਣ ਲਈ ਅਣਅਧਿਕਾਰਤ ਪੀਜੀ ਚਲਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸੂਚਨਾ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਦਿਆਂ ਹਰਕਰਨਦੀਪ ਸਿੰਘ ਪਿੰਡ ਬਦਿਆਲਾ ਜ਼ਿਲ੍ਹਾ ਬਠਿੰਡਾ ਅਤੇ ਕੰਵਰਯੁਵਰਾਜ ਸਿੰਘ ਵਾਸੀ ਐੱਮਸੀ ਕਾਲੋਨੀ ਜ਼ਿਲ੍ਹਾ ਫਾਜ਼ਿਲਕਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਮੁਲਜ਼ਮ ਬਿਨਾਂ ਮਨਜ਼ੂਰੀ ਪੀਜੀ ਚਲਾ ਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦਾ ਉਲੰਘਣ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਹਾਲੇ ਤਕ ਗ੍ਰਿਫਤਾਰੀ ਨਹੀਂ ਹੋਈ।