ਕੋਠਾਗੁਰੂ ’ਚ ਸੀਐੱਮ ਦੀ ਯੋਗਸ਼ਾਲਾ ਦਾ ਅਗਾਜ਼
ਕੋਠਾਗੁਰੂ ‘ਚ ਸੀਐਮ ਦੀ ਯੋਗਸ਼ਾਲਾ ਦਾ ਅਗਾਜ਼
Publish Date: Thu, 05 Mar 2026 05:37 PM (IST)
Updated Date: Thu, 05 Mar 2026 05:38 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਸੂਬੇ ਦੇ ਲੋਕਾਂ ਨੂੰ ਨਿਰੋਗ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਗਈ ਸੀਐੱਮ ਯੋਗਸ਼ਾਲਾ ਦਾ ਪਿੰਡ ਕੋਠਾ ਗੁਰੂ ਵਿਖੇ ਅਗਾਜ਼ ਕੀਤਾ ਗਿਆ ਹੈ। ਪਿੰਡ ਕੋਠਾ ਗੁਰੂ ਵਿਖੇ ਤਾਇਨਾਤ ਸੀਐੱਮ ਦੀ ਯੋਗਸ਼ਾਲਾ ਦੇ ਇੰਚਾਰਜ ਕਿਰਨਜੀਤ ਕੌਰ ਵੱਲੋਂ ਪਿੰਡ ਦੇ ਮੁੱਖ ਬਾਜ਼ਾਰ ਵਿਚ ਯੋਗ ਆਸ਼ਣ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੌਰਾਨ ਵੱਡੀ ਗਿਣਤੀ ਵਿਚ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਸ ਸਬੰਧੀ ਯੋਗਾ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਚਾਰਜ ਕਿਰਨਜੀਤ ਕੌਰ ਨੇ ਦੱਸਿਆਂ ਕਿ ਯੋਗਾ ਕਰਨ ਨਾਲ ਜਿੱਥੇ ਸਰੀਰ ਨਿਰੋਗ ਰਹਿੰਦਾ ਹੈ, ਉੱਥੇ ਸਰੀਰ ਵਿਚ ਹਮੇਸ਼ਾ ਫੁਰਤੀ ਵੀ ਰਹਿੰਦੀ ਹੈ। ਯੋਗਾ ਨਾਲ ਮਨੁੱਖੀ ਸਰੀਰ ਦਾ ਤਣਾਅ ਘੱਟਦਾ ਹੈ ਅਤੇ ਸਰੀਰ ਦਿਨ ਭਰ ਫੁੱਲਾਂ ਵਾਂਗ ਖਿੜਿਆਂ, ਚੁਸਤ ਅਤੇ ਫੁਰਤੀਲਾ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਯੋਗਾ ਕਰਨ ਵਾਲੇ ਅਨੇਕਾਂ ਲੋਕਾਂ ਨੇ ਬਿਮਾਰੀਆਂ ਤੋਂ ਰਾਹਤ ਪਾਈ ਹੈ। ਇੰਚਾਰਜ ਕਿਰਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਭਰ ਦੇ ਪਿੰਡਾਂ ਸ਼ਹਿਰਾਂ ਅੰਦਰ ਖੋਲ੍ਹੇ ਸੀਐੱਮ ਦੀ ਯੋਗਸ਼ਾਲਾ ਵਿਚ ਮਾਹਿਰ ਯੋਗਾ ਟ੍ਰੇਨਰਾਂ ਵੱਲੋਂ ਬਿਲਕੁਲ ਮੁਫ਼ਤ ਯੋਗ ਆਸਨ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਯੋਗਾ ਕਰਨ ਉਪਰੰਤ ਉਨ੍ਹਾਂ ਨੇ ਅਨੇਕਾਂ ਸਰੀਰਕ ਸਮੱਸਿਆਵਾਂ ਤੋਂ ਨਿਜਾਤ ਪਾਈ ਹੈ। ਉਨ੍ਹਾਂ ਪਿੰਡ ਕੋਠਾ ਗੁਰੂ ਦੇ ਲੋਕਾਂ ਨੂੰ ਯੋਗਸ਼ਾਲਾ ਵਿਚ ਪਹੁੰਚ ਕੇ ਯੋਗ ਦਾ ਲਾਭ ਲੈਣ ਦੀ ਅਪੀਲ ਕੀਤੀ।