ਗਣੇਸ਼ ਕਾਲੋਨੀ ’ਚ ਮਾਤਾ ਦੀ ਚੌਂਕੀ ਲਾਈ
ਗਣੇਸ਼ ਕਲੋਨੀ ਵੱਲੋਂ ਮਾਤਾ ਦੀ ਚੌਂਕੀ ਲਗਾਈ
Publish Date: Thu, 05 Mar 2026 05:16 PM (IST)
Updated Date: Thu, 05 Mar 2026 05:17 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਮੌੜ ਮੰਡੀ ਦੀ ਗਣੇਸ਼ ਕਾਲੋਨੀ ਪਟਿਆਲਾ ਬੈਂਕ ਵਾਲੀ ਗਲੀ ਨੇ ਸਰਬੱਤ ਦੇ ਭਲੇ ਲਈ ਮਾਤਾ ਦੀ ਚੌਂਕੀ ਲਾਈ ਗਈ। ਇਸ ਚੌਂਕੀ ਵਿਚ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਮਨਜੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਕਰਮਜੀਤ ਸਿੰਘ ਰਾਣਾ ਮੌੜ ਨੇ ਪਹੁੰਚ ਕੇ ਮਾਤਾ ਦੀ ਵਿਧੀਪੂਰਵਕ ਪੂਜਾ ਅਰਚਨਾ ਕੀਤੀ ਅਤੇ ਮਾਤਾ ਦੀ ਜੋਤ ਜਗਾਈ। ਇਸ ਚੌਂਕੀ ਵਿਚ ਸ਼੍ਰੀ ਦੁਰਗਾ ਸ਼ਕਤੀ ਕੀਰਤਨ ਮੰਡਲ ਦੁਆਰਾ ਮਾਤਾ ਦੀਆਂ ਭੇਟਾਂ ਨਾਲ ਭਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਦੀਪਕ ਸ਼ਰਮਾ ਲਲਿਤ ਸਿੰਗਲਾ ਨੇ ਕਿਹਾ ਕਿ ਇਸ ਕਲੋਨੀ ਵਿਚ ਸਾਰੇ ਧਰਮਾਂ ਦੇ ਤਿਉਹਾਰ ਮਿਲ ਜੁਲ ਕੇ ਮਨਾਏ ਜਾਂਦੇ ਹਨ। ਇਸ ਮੌਕੇ ਮਨੋਜ ਕੁਮਾਰ ਵਿਵੇਕ ਬਾਂਸਲ, ਅਭਵ ਸ਼ਰਮਾ, ਜੋਧਾਂ ਸ਼ਰਮਾ, ਅਮ੍ਰਿਤਪਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੰਡੀ ਵਾਸੀਆਂ ਅਤੇ ਮਾਤਾ ਦੇ ਭਗਤਾਂ ਨੇ ਮਾਤਾ ਅੱਗੇ ਨਤਮਸਤਕ ਹੋਏ ਅਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।