ਹੋਲੀ ਦਾ ਤਿਉਹਾਰ ਚਾਵਾਂ ਨਾਲ ਮਨਾਇਆ
ਹੋਲੀ ਦਾ ਤਿਉਹਾਰ ਚਾਵਾਂ ਨਾਲ ਮਨਾਇਆ
Publish Date: Thu, 05 Mar 2026 04:37 PM (IST)
Updated Date: Thu, 05 Mar 2026 04:39 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ
ਮੌੜ ਮੰਡੀ : ਮੌੜ ਮੰਡੀ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਹੋਲੀ ਖੇਡਦੇ ਹੋਏ ਨੌਜਵਾਨਾਂ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਤਿਉਹਾਰ ਪਿਆਰ ਅਤੇ ਇਕ-ਦੂਜੇ ’ਚ ਮਿਠਾਸ ਪੈਦਾ ਕਰਨ ਵਾਲਾ ਤਿਉਹਾਰ ਵੀ ਹੈ। ਇਸ ਦਿਨ ਲੋਕ ਪੁਰਾਣੀਆਂ ਗੱਲਾਂ ਭੁੱਲ ਇਕ-ਦੂਜੇ ਨੂੰ ਰੰਗ ਲਗਾ ਕੇ ਖੁਸ਼ੀਆਂ ਮਨਾਉਂਦੇ ਹਨ। ਆਪਣੇ ਸਾਰੇ ਗਿੱਲੇ-ਸ਼ਿਕਵੇ ਦੂਰ ਕਰਦੇ ਹਨ। ਇਸ ਮੌਕੇ ਗੌਤਮ ਗਰਗ, ਸੰਨੀ ਚੌਧਰੀ, ਬਾਨਟੂ, ਕਪਿਲ ਜਿੰਦਲ, ਪੁਨੀਤ ਗਰਗ, ਹੈਰੀ ਗੋਇਲ, ਹਰਸ਼ ਅਰੋੜਾ, ਮਿੰਟੂ ਮੰਗਲਾ, ਅਨਮੋਲ ਅਰੋੜਾ, ਨਵੀ ਮਹਿਰਾ ਅਤੇ ਹੋਰ ਨੌਜਵਾਨਾਂ ਨੇ ਇੱਕ-ਦੂਜੇ ਨੂੰ ਰੰਗ ਲਾਏ ਅਤੇ ਖੂਸ਼ੀਆਂ ਸਾਂਝੀਆਂ ਕੀਤੀਆਂ।