ਆਕਸਫੋਰਡ ਦੀ ਵਿਦਿਆਰਥਣ ਰਵਨੀਤ ਬਣੀ ਸੀਏ
ਆਕਸਫੋਰਡ ਦੀ ਵਿਦਿਆਰਥਣ ਰਵਨੀਤ ਬਣੀ ਸੀਏ
Publish Date: Thu, 05 Mar 2026 04:35 PM (IST)
Updated Date: Thu, 05 Mar 2026 04:38 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਇਕ ਅਜਿਹਾ ਵਿੱਦਿਅਕ ਅਦਾਰਾ ਹੈ, ਜੋ ਵਿਦਿਆਰਥੀਆਂ ਦੀ ਸੰਪੂਰਨ ਕੁਸ਼ਲਤਾ ਨਾਲ ਅਗਵਾਈ ਕਰਦਾ ਹੈ ਅਤੇ ਵਿਦਿਆਰਥੀ ਸਫਲਤਾ ਦੀਆਂ ਮੰਜ਼ਿਲਾਂ ਨੂੰ ਛੂੰਹਦਾ ਹੈ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਇਸ ਸੰਸਥਾ ਦੀ 2017-2018 ਸੈਸ਼ਨ ਦੀ ਵਿਦਿਆਰਥਣ ਰਵਨੀਤ ਕੌਰ ਪੁੱਤਰੀ ਹਰਜੀਤ ਸਿੰਘ ਸਿੱਧੂ ਵਾਸੀ ਦਿਆਲਪੁਰਾ ਮਿਰਜ਼ਾ ਨੇ ਆਪਣੀ ਕੜੀ ਮਿਹਨਤ ਸਦਕਾ ਚਾਰਟਡ ਅਕਾਊਂਟੈਂਟ ਬਣੀ ਹੈ। ਜ਼ਿਕਰਯੋਗ ਹੈ ਕਿ ਰਵਨੀਤ ਕੌਰ ਨਰਸਰੀ ਜਮਾਤ ਤੋਂ ਹੀ ਇਸ ਸਕੂਲ ਦੀ ਵਿਦਿਆਰਥਣ ਰਹੀ ਹੈ। ਇਹ ਬਚਪਨ ਤੋਂ ਹੀ ਬਹੁਤ ਮਿਹਨਤੀ ਸੀ, ਜੋ ਵੀ ਮਨ ਵਿਚ ਠਾਨ ਲੈਂਦੀ ਸੀ, ਉਸ ਨੂੰ ਪ੍ਰਾਪਤ ਕਰਨ ਦਾ ਜ਼ਜ਼ਬਾ ਰੱਖਦੀ ਸੀ। ਉਹ ਪੜ੍ਹਾਈ ਵਿਚ ਹੀ ਨਹੀਂ, ਸਗੋਂ ਵੱਖ-ਵੱਖ ਸਰਗਰਮੀਆਂ ਵਿਚ ਵੀ ਹਮੇਸ਼ਾ ਮੋਹਰੀ ਰਹਿੰਦੀ ਸੀ। ਰਵਨੀਤ ਕੌਰ ਨੇ ਦੱਸਿਆ ਕਿ ਉਸ ਨੇ ਫਾਊਂਡੇਸ਼ਨ ਜੂਨ 2021 ਵਿਚ ਸੀਓ ਇੰਟਰ ਮਈ 2023 ਵਿਚ ਅਤੇ ਆਰਟੀਕਲਸ਼ਿਪ 2023-2025 ਵਿਚ ਕਲੀਅਰ ਕੀਤਾ ਸੀ। ਉਸ ਨੇ ਆਕਸਫੋਰਡ ਸਕੂਲ ਨੂੰ ਸਿਹਰਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪੜ੍ਹਾਈ ਦਾ ਜੋ ਆਧਾਰ ਇਸ ਸੰਸਥਾ ਵਿਚ ਬਣਿਆ ਹੈ, ਉਨ੍ਹਾਂ ਦਾਅਵਾ ਕੀਤਾ ਕਿ ਜੋ ਅਗਵਾਈ ਇਸ ਸੰਸਥਾ ਵਿੱਚੋ ਮਿਲੀ ਹੈ ਉਹ ਹਾਲੇ ਤਕ ਉਸ ਉੱਤੇ ਆਪਣੀ ਪਕੜ ਬਣਾਈ ਹੋਈ ਹੈ, ਜਿਸ ਕਾਰਨ ਉਹ ਇਹ ਪ੍ਰਾਪਤੀ ਕਰ ਸਕਦੀ ਹੈ। ਰਵਨੀਤ ਦੇ ਪਿਤਾ ਹਰਜੀਤ ਸਿੰਘ ਸਿੱਧੂ ਦਿਆਲਪੁਰਾ ਮਿਰਜ਼ਾ ਨੇ ਕਿਹਾ ਕਿ ਜਿੱਥੇ ਇਸ ਪ੍ਰਾਪਤੀ ਵਿਚ ਬੱਚੇ ਦੀ ਮਿਹਨਤ ਅਤੇ ਮਾਪਿਆਂ ਦੀ ਘਾਲਣਾ ਦਾ ਯੋਗਦਾਨ ਹੈ, ਉੱਥੇ ਅਸੀਂ ਆਕਸਫੋਰਡ ਸਕੂਲ ਦੇ ਹਮੇਸ਼ਾ ਰਿਣੀ ਰਹਾਂਗੇ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਰਵਨੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਹੋਰ ਅੱਗੇ ਵਧਣ ਦਾ ਆਸ਼ੀਰਵਾਦ ਦਿੱਤਾ। ਪ੍ਰਿੰਸੀਪਲ ਬਾਂਸਲ ਨੇ ਰਵਨੀਤ ਦੀ ਇਸ ਪ੍ਰਾਪਤੀ ਤੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਨੂੰ ਅਥਾਹ ਖੁਸ਼ੀ ਹੋ ਰਹੀ ਹੈ ਕਿ ਇਸ ਸੰਸਥਾ ਦੇ ਵਿਦਿਆਰਥੀ ਆਪਣੀ ਮਿਹਨਤ ਸਦਕਾ ਬੁਲੰਦੀਆਂ ਨੂੰ ਛੂਹ ਰਹੇ ਹਨ ਅਤੇ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਹੋ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਰਹੇ ਹਨ।