ਕੰਨਾਂ ਦੀ ਸੁਣਨ ਸ਼ਕਤੀ ਨੂੰ ਬਚਾਉਣ ਲਈ ਨਿਯਮਿਤ ਜਾਂਚ ਜ਼ਰੂਰੀ
ਕੰਨਾਂ ਦੀ ਸੁਣਨ ਸ਼ਕਤੀ ਨੂੰ ਬਚਾਉਣ ਲਈ ਨਿਯਮਿਤ ਜਾਂਚ ਜਰੂਰੀ
Publish Date: Tue, 03 Mar 2026 07:39 PM (IST)
Updated Date: Wed, 04 Mar 2026 04:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਹਸਪਤਾਲ ਦੀ ਓਪੀਡੀ ਵਿਖੇ ਸੁਣਨ ਸਮੱਸਿਆਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਇਸ ਸਾਲ ਦੇ ਥੀਮ ਅਨੁਸਾਰ ਲੋਕਾਂ ਨੂੰ ਸੁਣਨ ਦੀ ਸਮੱਸਿਆ ਦੀ ਸਮੇਂ ਸਿਰ ਪਹਿਚਾਣ ਅਤੇ ਇਲਾਜ ਲਈ ਪ੍ਰੇਰਿਤ ਕੀਤਾ ਗਿਆ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੱਤੀ ਕਿ ਸੁਣਨ ਦੀ ਸਮੱਸਿਆ ਹਰ ਉਮਰ ਦੇ ਲੋਕਾਂ ਵਿਚ ਹੋ ਸਕਦੀ ਹੈ। ਬੱਚਿਆਂ ਵਿਚ ਜਨਮ ਤੋਂ ਹੀ ਸੁਣਨ ਦੀ ਕਮੀ ਹੋ ਸਕਦੀ ਹੈ, ਜਦਕਿ ਵੱਡੀ ਉਮਰ ਵਿਚ ਤੇਜ਼ ਸ਼ੋਰ, ਇੰਫੈਕਸ਼ਨ ਜਾਂ ਹੋਰ ਕਾਰਨਾਂ ਕਰਕੇ ਸੁਣਨ ਦੀ ਸਮਰੱਥਾ ਘੱਟ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚਾ ਆਵਾਜ਼ ‘ਤੇ ਪ੍ਰਤੀਕ੍ਰਿਆ ਨਾ ਦੇਵੇ, ਬੋਲਣ ਵਿੱਚ ਦੇਰੀ ਹੋਵੇ ਜਾਂ ਵਾਰ-ਵਾਰ ਕੰਨ ਦਰਦ ਰਹੇ ਤਾਂ ਤੁਰੰਤ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।