ਗਿੱਲ ਕਲਾਂ ਦੀਆਂ ਬੱਚੀਆਂ ਗੱਤਕੇ ’ਚ ਰਹੀਆਂ ਅੱਵਲ
ਮੀਰੀ ਪੀਰੀ ਗੱਤਕਾ ਅਖਾੜਾ ਗਿੱਲ ਕਲਾਂ ਦੀਆਂ ਬੱਚੀਆਂ ਨੇ ਹਾਸਲ ਕੀਤਾ ਪਹਿਲਾ ਸਥਾਨ
Publish Date: Tue, 03 Mar 2026 05:59 PM (IST)
Updated Date: Wed, 04 Mar 2026 04:06 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ ਦੂਸਰਾ ਵਿਰਸਾ ਸੰਭਾਲ ਗੱਤਕਾ ਕੱਪ ਭੁੱਚੋ ਵਿਖੇ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਗੱਤਕੇ ਦੇ ਦਾਅ-ਪੇਚਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਉਕਤ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਖਾਲਸਾ ਨੇ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਮੀਰੀ ਪੀਰੀ ਗੱਤਕਾ ਅਖਾੜਾ ਗਿੱਲ ਕਲਾਂ ਦੀਆਂ ਬੱਚੀਆਂ ਨੇ ਟੀਮ ਪ੍ਰਦਰਸ਼ਨ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਕੋਚ ਹਰਪ੍ਰੀਤ ਸਿੰਘ ਹਠੂਰ ਅਤੇ ਪਰਵਿੰਦਰ ਸਿੰਘ ਗਿੱਲ ਦੀ ਮਿਹਨਤ ਸਦਕਾ ਟੀਮ ਨੇ ਇਹ ਉਪਲਬਧੀ ਪ੍ਰਾਪਤ ਕੀਤੀ। ਸੰਗਤ ਵੱਲੋਂ ਅਰਦਾਸ ਕੀਤੀ ਗਈ ਕਿ ਗੁਰੂ ਸਾਹਿਬ ਬੱਚਿਆਂ ‘ਤੇ ਆਪਣੀ ਮਿਹਰ ਬਣਾਈ ਰੱਖਣ। ਇਸ ਮੌਕੇ ਸੰਦੀਪ ਬਾਠ, ਮਨਿੰਦਰ ਸਿੰਘ ਕਰਾੜ ਵਾਲਾ, ਜੱਸੀ ਫੌਜੀ, ਲੈਕਚਰਾਰ ਸੁਖਵਿੰਦਰ ਸਿੰਘ, ਜਗਸੀਰ ਸਿੰਘ, ਕੁਲਵੰਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਿੰਦਰ ਸਿੰਘ ਐਗਰੀਕਲਚਰ, ਓਮਰੋਜ ਸਿੰਘ ਸੋਨੀ, ਸੁਖਪਾਲ ਸਿੰਘ ਪਾਲਾ, ਪਰਮਜੀਤ ਕੌਰ, ਕੁਲਵੰਤ ਸਿੰਘ ਪ੍ਰਧਾਨ, ਰੁਪਿੰਦਰ ਕੌਰ, ਡੀਪੀ ਕਮਲਪ੍ਰੀਤ ਸਿੰਘ, ਜਗਜੀਤ ਸਿੰਘ, ਪੋਪਲ ਸਿੰਘ, ਕਰਨੈਲ ਸਿੰਘ ਗ੍ਰੰਥੀ, ਅਜਮੇਰ ਸਿੰਘ, ਜੱਗਾ ਸਿੰਘ, ਸੁਖਬੀਰ ਸਿੰਘ, ਮਿੱਠੂ ਸਿੰਘ, ਡੀਪੀ ਗੁਰਚਰਨ ਸਿੰਘ, ਡੀਪੀ ਅਮਰਦੀਪ ਸਿੰਘ, ਹਰਜੀ ਸਿੰਘ, ਗੁਰਦੀਪ ਸਿੰਘ, ਦੀਪਾ ਸਿੰਘ, ਬੂਟਾ ਸਿੰਘ ਮਾਨ, ਰਜਿੰਦਰ ਸਿੰਘ ਮਾਨ, ਸੁਖਵੀਰ ਸਿੰਘ ਖ਼ਾਲਸਾ, ਧਰਮ ਸਿੰਘ ਖ਼ਾਲਸਾ, ਮਨਜੀਤ ਸਿੰਘ, ਸੰਦੀਪ ਸਿੰਘ, ਸੂਬੇਦਾਰ ਤਜਿੰਦਰ ਸਿੰਘ, ਦਰਸ਼ਨ ਸਿੰਘ ਗ੍ਰੰਥੀ ਅਤੇ ਗਿਆਨੀ ਕੇਵਲ ਸਿੰਘ ਰਾਗੀ ਸਮੇਤ ਹੋਰਾਂ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ। ਇਸ ਗੱਤਕਾ ਕੱਪ ਨੇ ਨੌਜਵਾਨ ਪੀੜ੍ਹੀ ਵਿਚ ਸਿੱਖ ਵਿਰਸੇ ਪ੍ਰਤੀ ਜਾਗਰੂਕਤਾ ਅਤੇ ਉਤਸ਼ਾਹ ਨੂੰ ਹੋਰ ਮਜ਼ਬੂਤ ਕੀਤਾ।