ਸ਼੍ਰੀਮਦ ਭਾਗਵਤ ਸਪਤਾਹ ਕਥਾ ਦੇ ਪਾਏ ਭੋਗ
ਸ੍ਰੀ ਮਦ ਭਾਗਵਤ ਸਪਤਾਹ ਦੇ ਭੋਗ ਪਾਏ
Publish Date: Tue, 03 Mar 2026 05:05 PM (IST)
Updated Date: Wed, 04 Mar 2026 04:03 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ ਸਿੱਧ ਪੀਠ ਡੇਰਾ ਬਾਬਾ ਨਿੱਕੂ ਰਾਮ ਪ੍ਰਾਚੀਨ ਹਨੂੰਮਾਨ ਮੰਦਰ ਵਿਖੇ ਸੰਤਾਂ ਦੀ ਬਰਸੀ ਦੇ ਪਾਵਨ ਅਵਸਰ ‘ਤੇ ਧਾਰਮਿਕ ਸਮਾਗਮ ਅਤੇ ਸ੍ਰੀ ਮਦ ਭਗਵਤ ਸਪਤਾਹ ਗਿਆਨ ਯੱਗ ਦੇ ਪਾਠਾਂ ਦੇ ਭੋਗ ਪਾਏ ਗਏ। ਸਮੂਹ ਇਲਾਕੇ ਵਿਚ ਆਧਿਆਤਮਿਕ ਉਤਸ਼ਾਹ ਅਤੇ ਭਗਤੀਮਈ ਮਾਹੌਲ ਦੇ ਦਰਸ਼ਨ ਹੋਏ। ਸਮਾਗਮ ਦੀ ਸ਼ੁਰੂਆਤ ਵਿਧੀਵਤ ਹਵਨ ਨਾਲ ਕੀਤੀ ਗਈ। ਵੇਦ ਮੰਤਰਾਂ ਦੀ ਧੁਨ ਅਤੇ ਯੱਗਸ਼ਾਲਾ ਵਿਚ ਅੱਗ ਦੇ ਪਾਵਨ ਦਰਸ਼ਨ ਕਰਕੇ ਸੰਗਤ ਨੇ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ। ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਹਵਨ ’ਚ ਆਹੂਤੀਆਂ ਪਾ ਕੇ ਸੰਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਵਿਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਤੇ ਸੰਤਾਂ ਤੋਂ ਅਸ਼ੀਰਵਾਦ ਲੈ ਕੇ ਆਪਣਾ ਜੀਵਨ ਸਫਲ ਬਣਾਇਆ। ਇਸ ਦੌਰਾਨ ਸੰਤ ਮਹਾਤਮਾ ਨੇ ਧਰਮ ਪ੍ਰਚਾਰ ਅਤੇ ਸਤਸੰਗ ਰਾਹੀਂ ਸੰਗਤ ਨੂੰ ਸੱਚੇ ਜੀਵਨ ਮਾਰਗ ’ਤੇ ਤੁਰਨ ਦੀ ਪ੍ਰੇਰਣਾ ਦਿੱਤੀ। ਧਾਰਮਿਕ ਉਪਦੇਸ਼ਾਂ ਵਿਚ ਮਨੁੱਖੀ ਜੀਵਨ ਦੀ ਮਹੱਤਤਾ, ਸੇਵਾ-ਭਾਵਨਾ ਅਤੇ ਸਿਮਰਨ ਦੀ ਲੋੜ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਪਾਵਨ ਮੌਕੇ ਸੰਤ ਰਵਿੰਦਰ ਮੁਨੀ, ਸੰਤ ਰਤਨ ਮੁਨੀ, ਮਹੰਤ ਨੌਵੀਂ ਦਾਸ (ਸ਼ੇਖਪੁਰਾ), ਸਵਾਮੀ ਕੈਲਾਸ਼ ਮੁਨੀ, ਸੰਤ ਕਰਮ ਦਾਸ ਅਤੇ ਸੰਤ ਰਾਜ ਮੁਨੀ ਸਮੇਤ ਕਈ ਪ੍ਰਸਿੱਧ ਧਾਰਮਿਕ ਹਸਤੀਆਂ ਨੇ ਹਾਜ਼ਰੀ ਭਰੀ। ਸਾਰੇ ਸੰਤ ਮਹਾਤਮਾ ਨੇ ਸੰਗਤ ਨੂੰ ਆਸ਼ੀਰਵਾਦ ਦਿੱਤਾ ਤੇ ਸੰਤ ਪਰੰਪਰਾ ਦੀ ਮਹਾਨਤਾ ਬਾਰੇ ਵਿਚਾਰ ਸਾਂਝੇ ਕੀਤੇ। ਭੋਗ ਉਪਰੰਤ ਆਈਆਂ ਹੋਈਆਂ ਸੰਗਤਾਂ ਲਈ ਵਿਸ਼ਾਲ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਮਹੰਤ ਰਮੇਸ਼ ਮੁਨੀ ਅਨੁਸਾਰ ਇਲਾਕਾ ਵਾਸੀਆਂ ਵੱਲੋਂ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਦਾ ਲਾਭ ਪ੍ਰਾਪਤ ਕੀਤਾ ਅਤੇ ਆਪਣਾ ਜੀਵਨ ਸਫ਼ਲ ਬਣਾਇਆ। ਉਨ੍ਹਾਂ ਕਿਹਾ ਕਿ ਸਮਾਗਮ ਸਮਾਜ ਵਿਚ ਏਕਤਾ, ਭਾਈਚਾਰੇ ਤੇ ਆਧਿਆਤਮਿਕ ਜਾਗਰੂਕਤਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਤਲਵੰਡੀ ਸਾਬੋ ਭਾਗੀਵਾਂਦਰ ਮੌੜ ਕਲਾਂ ਮੌੜ ਮੰਡੀ ਅਤੇ ਇਲਾਕਾ ਵਾਸੀਆ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।