- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਮੁਖੀ ਤੇ ਅਧਿਆਪਕ ਆਪਣੀ ਸੰਵੇਦਨਸ਼ੀਲ ਭੂਮਿਕਾ ਨਿਭਾਅ ਸਕਦੇ ਹਨ। ਉਹ ਆਪਣੇ ਪੱਧਰ ’ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਇਸ ਮੁਸ਼ਕਿਲ ਤੋਂ ਸੁਚੇਤ ਕਰਕੇ ਇਸ ਨੂੰ ਦੂਰ ਕਰ ਸਕਦੇ ਹਨ। ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਬੈਗ ਲਿਆਂਦਾ ਜਾਣਾ ਲਾਜ਼ਮੀ ਨਹੀਂ ਹੋਵੇਗਾ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਸਕੂਲੀ ਬੈਗਾਂ ਦਾ ਵੱਧਦਾ ਭਾਰ ਘਟਾਉਣ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਵਿਦਿਆਰਥੀ ਦੇ ਬੈਗ ਦਾ ਭਾਰ ਉਸ ਦੇ ਸਰੀਰਕ ਭਾਰ ਦਾ 10 ਫੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ। ਸਰਕਾਰ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਦੇ ਬੌਧਿਕ ਤੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਧਿਆਨ ਰੱਖਣਾ ਵੀ ਅਤੀ ਜ਼ਰੂਰੀ ਹੈ। ਦੇਖਣ ਵਿਚ ਆਇਆ ਹੈ ਕਿ ਸਕੂਲੀ ਬਸਤਿਆਂ ਦਾ ਬੇਲੋੜਾ ਭਾਰ ਬੱਚਿਆਂ ਦੀ ਸਿਹਤ ਤੇ ਮਾੜਾ ਪ੍ਰਭਾਵ ਪਾਉਦਾ ਹੈ। ਵਿਦਿਆਰਥੀ ਦਿਮਾਗੀ ਪ੍ਰੇਸ਼ਾਨੀ ਦੇ ਨਾਲ ਪਿੱਠ, ਗੋਡੇ, ਮੋਢੇ ਤੇ ਮਾਸ਼ਪੇਸੀਆਂ ’ਚ ਦਰਦ ਮਹਿਸੂਸ ਕਰਦੇ ਹਨ। ਰਾਜ ਵਿੱਦਿਅਕ ਤੇ ਖੋਜ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਤੇ ਆਪਣੀ ਜਿੰਮੇਵਾਰੀ ਸਮਝਦਿਆਂ
ਸਕੂਲ ਮੁਖੀ ਤੇ ਅਧਿਆਪਕ ਆਪਣੀ ਸੰਵੇਦਨਸ਼ੀਲ ਭੂਮਿਕਾ ਨਿਭਾਅ ਸਕਦੇ ਹਨ। ਉਹ ਆਪਣੇ ਪੱਧਰ ’ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਇਸ ਮੁਸ਼ਕਿਲ ਤੋਂ ਸੁਚੇਤ ਕਰਕੇ ਇਸ ਨੂੰ ਦੂਰ ਕਰ ਸਕਦੇ ਹਨ। ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਬੈਗ ਲਿਆਂਦਾ ਜਾਣਾ ਲਾਜ਼ਮੀ ਨਹੀਂ ਹੋਵੇਗਾ। ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਬੈਗ ਦਾ ਭਾਰ 1.6 ਤੋਂ 2.2 ਕਿੱਲੋ ਤਕ ਨਿਰਧਾਰਤ ਕੀਤਾ ਗਿਆ ਹੈ। ਤੀਜੀ ਤੋਂ ਪੰਜਵੀਂ ਜਮਾਤ ਲਈ 1.7 ਤੋਂ 2.5 ਕਿਲੋ, ਜਦਕਿ 6ਵੀਂ ਤੇ 7ਵੀਂ ਲਈ 2 ਤੋਂ 3 ਕਿੱਲੋ ਤਕ ਦੀ ਸੀਮਾ ਰੱਖੀ ਗਈ ਹੈ। ਅੱਠਵੀਂ ਜਮਾਤ ਲਈ ਬੈਗ ਦਾ ਭਾਰ 2.5 ਤੋਂ 4 ਕਿਲੋ ਤਕ ਹੋਣਾ ਚਾਹੀਦਾ ਹੈ, ਜਦਕਿ ਨੌਵੀਂ ਤੇ ਦਸਵੀਂ ਲਈ 2.5 ਤੋਂ 4.5 ਕਿਲੋ ਅਤੇ ਗਿਆਰਵੀਂ ਤੇ 12ਵੀਂ ਲਈ 3.5 ਤੋਂ 5 ਕਿਲੋ ਤਕ ਤੈਅ ਕੀਤਾ ਗਿਆ ਹੈ।
ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਪਾਠਕ੍ਰਮ ਤੇ ਟਾਈਮ-ਟੇਬਲ ਇਸ ਤਰ੍ਹਾਂ ਤਿਆਰ ਕੀਤਾ ਜਾਵੇ ਕਿ ਵਿਦਿਆਰਥੀਆਂ ਨੂੰ ਹਰ ਰੋਜ਼ ਗੈਰ-ਜ਼ਰੂਰੀ ਕਿਤਾਬਾਂ ਨਾ ਲੈ ਕੇ ਆਉਣੀਆਂ ਪੈਣ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਹੋਮਵਰਕ ਅਤੇ ਕਲਾਸ ਵਰਕ ਦੀ ਯੋਜਨਾ ਇਸ ਢੰਗ ਨਾਲ ਬਣਾਈ ਜਾਵੇ ਕਿ ਬੱਚਿਆਂ ’ਤੇ ਵਧੇਰੇ ਭਾਰ ਨਾ ਪਏ। ਮਾਹਿਰਾਂ ਦੇ ਅਨੁਸਾਰ ਬੱਚਿਆਂ ਦੇ ਬੈਗਾਂ ਦਾ ਵੱਧ ਭਾਰ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਅਤੇ ਸਰੀਰਕ ਬਣਤਰ ਉੱਤੇ ਨਕਾਰਾਤਮਕ ਪ੍ਰਭਾਵ ਪਾਂਦਾ ਹੈ। ਇਸ ਲਈ ਸਰਕਾਰ ਦਾ ਇਹ ਕਦਮ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਵੱਲ ਇੱਕ ਮਹੱਤਵਪੂਰਨ ਪਹਿਲ ਕਦਮ ਮੰਨਿਆ ਜਾ ਰਿਹਾ।