“ਵਿਕਾਸਸ਼ੀਲ ਯੂਨੀਵਰਸ-ਇਕ ਜਾਣ-ਪਛਾਣ ਕੋਰਸ” ਲੋਕ ਅਰਪਣ
ਡੀਏਵੀ ਕਾਲਜ ਵਿਖੇ “ਵਿਕਾਸਸ਼ੀਲ ਯੂਨੀਵਰਸ - ਇਕ ਜਾਣ-ਪਛਾਣ ਕੋਰਸ” ਦਾ ਲੋਕ ਅਰਪਣ
Publish Date: Mon, 02 Mar 2026 07:38 PM (IST)
Updated Date: Tue, 03 Mar 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਬਠਿੰਡਾ ਵਿਖੇ ਖਗੋਲ ਵਿਗਿਆਨ ’ਤੇ ਇਕ ਨਵੀਂ ਪੁਸਤਕ, ਜਿਸਦਾ ਸਿਰਲੇਖ “ਵਿਕਾਸਸ਼ੀਲ ਯੂਨੀਵਰਸ-ਇੱਕ ਜਾਣ-ਪਛਾਣ ਕੋਰਸ” ਹੈ, ਲੋਕ-ਅਰਪਣ ਕੀਤੀ ਗਈ। ਇਹ ਪੁਸਤਕ ਹਰਪ੍ਰੀਤ ਕੌਰ ਬਰਾੜ, ਸਹਾਇਕ ਪ੍ਰੋਫੈਸਰ, ਭੌਤਿਕ ਵਿਗਿਆਨ ਵਿਭਾਗ ਡੀਏਵੀ ਕਾਲਜ ਬਠਿੰਡਾ ਦੁਆਰਾ ਲਿਖੀ ਗਈ ਹੈ। “ਵਿਕਾਸਸ਼ੀਲ ਯੂਨੀਵਰਸ-ਇਕ ਜਾਣ-ਪਛਾਣ ਕੋਰਸ” ਕਿਤਾਬ ਬੀਐਸਸੀ ਦੇ ਵਿਦਿਆਰਥੀਆਂ ਲਈ ਨਵੇਂ ਸ਼ੁਰੂ ਕੀਤੇ ਗਏ ਅੰਤਰ-ਅਨੁਸ਼ਾਸਨੀ ਕੋਰਸ ਦੇ ਸਿਲੇਬਸ ਦੇ ਅਨੁਸਾਰ ਤਿਆਰ ਕੀਤੀ ਗਈ ਹੈ। ਇਹ ਪਾਠਕਾਂ ਨੂੰ ਸਾਡੇ ਬ੍ਰਹਿਮੰਡ ਅਤੇ ਇਸਦੇ ਵਿਕਾਸ ਦੀ ਸਮਝ ਬਣਾਉਣ ਲਈ ਬੁਨਿਆਦੀ ਸੰਕਲਪਾਂ ਤੋਂ ਜਾਣੂ ਕਰਵਾਏਗੀ। ਇਹ ਪੁਸਤਕ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਰਜਿਸਟਰਾਰ ਡਾ. ਸਤੀਸ਼ ਗਰੋਵਰ, ਸਟਾਫ ਸਕੱਤਰ ਡਾ. ਪਰਵੀਨ ਬਾਲਾ, ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ, ਡਾ. ਨੀਤੂ ਪੁਰੋਹਿਤ, ਡਾ. ਪਰਮਜੀਤ ਕੌਰ, ਡਾ. ਸਤਿੰਦਰ ਕੌਰ, ਪ੍ਰੋ. ਪਵਨਪ੍ਰੀਤ ਸਿੰਘ ਅਤੇ ਪ੍ਰੋ. ਹੀਨਾ ਬਿੰਦਲ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ।