ਮਨਕੀਰਤ ਨੇ ਸਪੇਨ ’ਚ ਭਾਰਤ ਲਈ ਜਿੱਤਿਆ ਕਾਂਸੇ ਦਾ ਮੈਡਲ
ਮਨਕੀਰਤ ਨੇ ਸਪੇਨ ਵਿਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ
Publish Date: Mon, 02 Mar 2026 06:52 PM (IST)
Updated Date: Tue, 03 Mar 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਕਾਲਜ ਆਫ ਲਾ ਨੂੰ ਬੀਏ. ਐਲਐਲਬੀ ਛੇਵੇਂ ਸਮੈਸਟਰ ਦੀ ਵਿਦਿਆਰਥਣ ਮਨਕੀਰਤ ਕੌਰ ਨੇ ਬਾਕਸਿੰਗ ਵਿਚ ਆਪਣੇ ਬੇਹਤਰੀਨ ਪ੍ਰਦਰਸ਼ਨ ਨਾਲ ਸੰਸਥਾ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਹਾਲ ਹੀ ਵਿਚ ਉਨ੍ਹਾਂ ਨੇ ਫਰਵਰੀ, 2026, ਸਪੇਨ ਦੇ ਲਾ ਨੁਸੀਆ ਵਿਚ ਹੋਏ “ਬਾਕਸਮ ਅੰਤਰਰਾਸ਼ਟਰੀ ਬਾਕਸਿੰਗ ਟੂਰਨਾਮੈਂਟ” ਵਿਚ ਕਾਂਸੇ ਦਾ ਮੈਡਲ ਜਿੱਤਿਆ। ਉਨ੍ਹਾਂ ਨੂੰ 80 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ “ਭਾਰਤੀ ਮੁੱਕੇਬਾਜ਼ੀ ਮਹਾਸੰਘ” ਵੱਲੋਂ ਚੁਣਿਆ ਗਿਆ ਸੀ। ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਤਕਨੀਕ, ਤਾਕਤ ਅਤੇ ਹੌਸਲੇ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਹਾਸਲ ਕੀਤਾ। ਉਨ੍ਹਾਂ ਦੀਆਂ ਪਹਿਲਾਂ ਦੀਆਂ ਉਪਲਬਧੀਆਂ ਵੀ ਕਾਬਿਲੇ-ਤਾਰੀਫ਼ ਹਨ। 11 ਨਵੰਬਰ 2024 ਨੂੰ “ਪੰਜਾਬੀ ਯੂਨੀਵਰਸਿਟੀ, ਪਟਿਆਲਾ” ਵਿੱਚ ਹੋਈ ਇੰਟਰ-ਕਾਲਜ ਚੈਂਪੀਅਨਸ਼ਿਪ ਵਿੱਚ 81 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਚੁਣੀ ਗਈ। “ਖੇਡਾਂ ਵਤਨ ਪੰਜਾਬ ਦੀਆਂ” ਰਾਜ ਚੈਂਪੀਅਨਸ਼ਿਪ (ਅੰਡਰ-21 ਵਰਗ) ਵਿਚ 81 ਕਿਲੋਗ੍ਰਾਮ ਵਰਗ ਵਿਚ ਸੋਨੇ ਦਾ ਤਗਮਾ ਜਿੱਤਿਆ, ਜਿਸਦਾ ਆਯੋਜਨ “ਲੈਮਰਿਨ ਟੈਕ ਸਕਿਲਜ਼ ਯੂਨੀਵਰਸਿਟੀ, ਰੂਪਨਗਰ (ਪੰਜਾਬ)” ਵਿਚ ਹੋਇਆ। 18 ਅਕਤੂਬਰ 2024 ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਈ ਮਹਿਲਾ ਸੀਨੀਅਰ ਸਟੇਟ ਚੈਂਪੀਅਨਸ਼ਿਪ ਵਿਚ 81 ਕਿਲੋਗ੍ਰਾਮ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। 4 ਤੋਂ 6 ਨਵੰਬਰ 2025 ਤਕ ਮੈਸਰ ਖਾਨਾ, ਬਠਿੰਡਾ ਵਿਚ ਹੋਈ “9ਵੀਂ ਐਲੀਟ ਮਹਿਲਾ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ” ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ। ਇਸ ਵੇਲੇ ਉਹ ਪਟਿਆਲਾ ਵਿਚ ਸਥਿਤ “ਨੇਤਾਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ, ਪਟਿਆਲਾ” ਵਿੱਚ ਰਾਸ਼ਟਰੀ ਟ੍ਰੇਨਿੰਗ ਕੈਂਪ ਵਿਚ ਭਾਗ ਲੈ ਰਹੀ ਹੈ ਅਤੇ ਆਉਣ ਵਾਲੀਆਂ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਤਿਆਰੀ ਕਰ ਰਹੀ ਹੈ। ਇਸ ਮੌਕੇ 'ਤੇ ਚੇਅਰਮੈਨ ਐਡਵੋਕੇਟ ਮੋਹਨ ਲਾਲ ਗਰਗ ਨੇ ਮਨਕੀਰਤ ਕੌਰ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਉਪਲਬਧੀਆਂ ਲਈ ਵਧਾਈ ਦਿੱਤੀ।