ਲਾਰਡ ਰਾਮਾ ਹਾਲ ’ਚ ਪਾਣੀ ਸੰਭਾਲੋ ਵਿਸ਼ੇ ’ਤੇ ਲਾਈ ਪ੍ਰਦਰਸ਼ਨੀ
ਲਾਰਡ ਰਾਮਾ ਹਾਲ ’ਚ ਪਾਣੀ ਸੰਭਾਲੋਂ ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ
Publish Date: Mon, 02 Mar 2026 05:56 PM (IST)
Updated Date: Tue, 03 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸ਼੍ਰੀ ਸਨਾਤਨ ਮੰਚ ਵੱਲੋਂ ਆਰਟ ਆਫ਼ ਲਿਵਿੰਗ ਬਠਿੰਡਾ ਤੇ ਰਾਸ਼ਟਰੀ ਸੰਵਮ ਸੇਵਕ ਸੰਘ ਦੇ ਸਹਿਯੋਗ ਨਾਲ ਲਾਰਡ ਰਾਮਾ ਹਾਲ ਦੇ ਵਿਹੜੇ ’ਚ ਪਾਣੀ ਸੰਭਾਲੋਂ ਵਿਸ਼ੇ ’ਤੇ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰਦਰਸ਼ਨੀ ਵਾਤਾਵਰਣ ਪ੍ਰੇਮੀ ਰਮੇਸ਼ ਗੁਪਤਾ, ਵੀਨਾ ਰਾਣੀ ਤੇ ਅਸ਼ੋਕ ਮਿੱਤਲ ਵੱਲੋਂ ਲਗਾਈ ਗਈ। ਇਸ ਮੌਕੇ ਪਾਣੀ ਬਚਾਉਣ ਅਤੇ ਇਸ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸ਼ੈਂਪੂ, ਹੈਡਵਾਸ, ਟੁੱਥ ਪੇਸਟ, ਸੇਵਿੰਗ ਕਰੀਮ, ਬਰਤਣ ਸਾਫ਼ ਕਰਨ ਵਾਲੇ ਪਦਾਰਥਾਂ ਦੀ ਸਹੀ ਮਾਤਰਾ ਵਿਚ ਵਰਤੋਂ, ਪਾਣੀ ਦੀ ਟੂਟੀ ਲੋੜ ਅਨੁਸਾਰ ਖੋਲਣ, ਪਾਣੀ ਦੀ ਲੀਕੇਜ ਰੋਕਣ, ਕਾਰ, ਸਕੂਟਰ, ਫਰਸ਼ ਨੂੰ ਚਲਦੀ ਟੂਟੀ ਨਾਲ ਨਾ ਦੋਣ, ਫਲ ਸਬਜ਼ੀਆਂ ਧੋਣ ਤੇ ਆਰਓ ਦੇ ਵਾਧੂ ਪਾਣੀ ਨੂੰ ਪੋਚੇ ਲਾਉਣ ਜਾਂ ਸਿੰਚਾਈ ਲਈ ਵਰਤਣ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਾਤਾਵਰਣ ਪ੍ਰੇਮੀ ਅਸ਼ੋਕ ਮਿੱਤਲ ਨੇ ਦੱਸਿਆ ਕਿ ਮਾਡਲਾਂ, ਪੋਸਟਰਾਂ, ਬੈਨਰਾਂ ਅਤੇ ਪਲੇ ਕਾਰਡਾਂ ਰਾਹੀ ਪਾਣੀ ਨੂੰ ਘੱਟ ਪ੍ਰਦੂਸ਼ਿਤ ਕਰਨ, ਪਾਣੀ ਦੀ ਸੁੱਚਜੀ ਵਰਤੋਂ ਕਰਨ ਅਤੇ ਮੀਂਹ ਦੇ ਪਾਣੀ ਨੂੰ ਸੰਭਾਲਦੇ ਹੋਏ ਭੂਮੀਗਤ ਪਾਣੀ ਵਿਚ ਵਾਧਾ ਕਰਨ ਦੇ ਢੰਗ ਤਰੀਕੇ ਦੱਸੇ ਗਏ। ਇਸ ਦੌਰਾਨ ਵੀਨਾ ਰਾਣੀ ਤੇ ਰਮੇਸ਼ ਗੁਪਤਾ ਨੇ 101 ਲੋਕਾਂ ਨੂੰ ਪਾਣੀ ਦੀ ਸੰਭਾਲ ਵਿਚ ਆਪਣਾ ਯੋਗਦਾਨ ਕਰਨ ਦਾ ਪ੍ਰਣ ਦਵਾਇਆ। ਇਸ ਪ੍ਰਦਰਸ਼ਨੀ ਨੂੰ ਸਫ਼ਲ ਬਣਾਉਣ ਵਿਚ ਸਰਬਜੀਤ ਸਿੰਘ, ਅਨਿਲ ਸਿੰਗਲਾ, ਅਸ਼ੀਸ਼, ਦਿਨੇਸ਼ ਗੋਇਲ, ਅਸ਼ੋਕ ਮਾਲਵਾ, ਮਦਨ ਗੋਪਾਲ ਜਿੰਦਲ, ਪ੍ਰੋ. ਵਿਨੈ, ਡਾ. ਸ਼ਿਵ ਦੱਤ ਤੇ ਅਸ਼ੋਕ ਗਰਗ ਦਾ ਵਿਸ਼ੇਸ਼ ਯੋਗਦਾਨ ਰਿਹਾ।