ਸਵ. ਬਰਾੜ ਤੇ ਕਾਨ੍ਹਾ ਦੀ ਯਾਦ ’ਚ ਕਰਵਾਇਆ ਵਾਲੀਬਾਲ ਮੈਚ
ਸਵ. ਬਰਾੜ ਤੇ ਕਾਨ੍ਹਾ ਦੀ ਯਾਦ ਵਿਚ ਸ਼ਾਨਦਾਰ ਵਾਲੀਬਾਲ ਲੀਗ ਕਰਵਾਈ
Publish Date: Mon, 02 Mar 2026 05:50 PM (IST)
Updated Date: Tue, 03 Mar 2026 04:06 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਰਾਮਪੁਰਾ ਫੂਲ ਵੱਲੋਂ ਸਵ. ਜਸਵੀਰ ਸਿੰਘ ਬਰਾੜ (ਸੀਓ) ਅਤੇ ਸਵ. ਇਕਬਾਲ ਸਿੰਘ ਸਿੱਧੂ (ਕਾਨ੍ਹਾ) ਦੀ ਯਾਦ ਵਿਚ ਵਾਲੀਬਾਲ ਸ਼ੂਟਿੰਗ ਲੀਗ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਭੁੱਲਰ ਤੇ ਲੈਕਚਰਾਰ ਗੁਰਮੇਲ ਸਿੰਘ ਨੇ ਮੁੱਖ ਮਹਿਮਾਨ ਵਿਧਾਇਕ ਸਿੱਧੂ ਦਾ ਸਵਾਗਤ ਕਰਦਿਆਂ ਕਲੱਬ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਪਟਿਆਲਾ ਮੰਡੀ, ਰਾਮਪੁਰਾ ਫੂਲ ਵਿਖੇ ਵਾਲੀਬਾਲ ਗਰਾਊਂਡ ਲਈ ਪੱਕੀ ਜਗ੍ਹਾ ਮੁਹੱਈਆ ਕਰਵਾਉਣ ਦੀ ਮੰਗ ਰੱਖੀ। ਟੂਰਨਾਮੈਂਟ ’ਚ ਕੁੱਲ 20 ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲੇ ਵਿਚ ਬਠਿੰਡਾ ਦੀ ਟੀਮ ਨੇ ਪਹਿਲਾ ਤੇ ਆਦਮਪੁਰਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਸਟੇਡੀਅਮ ਅਤੇ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਇਸ ਦੌਰਾਨ ਸਵ. ਜਸਵੀਰ ਸਿੰਘ ਬਰਾੜ ਦੇ ਸਪੁੱਤਰ ਜਸਪ੍ਰੀਤ ਡਾਲਰ ਤੇ ਸਵ. ਇਕਬਾਲ ਸਿੰਘ ਕਾਨ੍ਹਾ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਰਪ੍ਰਸਤ ਮਾਸਟਰ ਰਾਜ ਕੁਮਾਰ, ਸੁਖਬੀਰ ਸਿੰਘ ਸੰਧੂ (ਕਾਲਾ ਟਰਾਂਸਪੋਰਟਰ), ਲੈਕਚਰਾਰ ਅਮਰਜੀਤ ਸਿੰਘ, ਹੈਪੀ ਸ਼ਰਮਾ, ਗੁਰਦੀਪ ਸਿੰਘ, ਜਸਵਿੰਦਰ ਬੱਲ੍ਹੋ, ਰਿੰਕੂ ਰੁਪਾਲ, ਸੁਖਜੀਤ ਸਿੰਘ, ਰਮਿੰਦਰ ਜ਼ੈਲਦਾਰ, ਗੁਰਸੇਵਕ ਬੱਲ੍ਹੋ, ਰਾਜ, ਸੋਨੀ, ਵਿੱਕੀ ਮੰਡੀ ਕਲਾਂ ਇਸ਼ਾਨ ਗਰਗ,ਦੀਪਾ ਭੁੱਲਰ ਤੇ ਗੁਰਿੰਦਰ ਸਿੰਘ (ਐੱਨਆਰਆਈ) ਸਮੇਤ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।