ਡੀਏਵੀ ਕ੍ਰਿਕਟ ਕੱਪ ’ਚ ਡੀਏਵੀ ਰੋਇਲ ਟੀਮ ਰਹੀ ਜੇਤੂ
ਡੀਏਵੀ ਕ੍ਰਿਕਟ ਕੱਪ ਵਿਚ ਡੀਏਵੀ ਰੋਇਲ ਟੀਮ ਦੀ ਜਿੱਤ ਹੋਈ
Publish Date: Mon, 02 Mar 2026 05:37 PM (IST)
Updated Date: Tue, 03 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕ੍ਰਿਕਅ ਕੱਪ ਦੇ ਮੈਚ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਕਾਲਜ ਰਜਿਸਟਰਾਰ ਡਾ. ਸਤੀਸ਼ ਗਰੋਵਰ, ਡੀਨ ਆਈਆਈਸੀ ਡਾ. ਵੰਦਨਾ ਜਿੰਦਲ, ਡੀਨ ਆਈਕਿਊਏਸੀ ਡਾ. ਪਵਨ ਕੁਮਾਰ ਤੇ ਸਾਰੇ ਵਿਭਾਗਾਂ ਦੇ ਮੁਖੀ ਸਾਹਿਬਾਨਾਂ ਦੀ ਹੱਲਾ-ਸ਼ੇਰੀ ਨਾਲ ਹੋਈ। ਇਨ੍ਹਾਂ 8 ਟੀਮਾਂ ਡੀਏਵੀ ਚਾਰਜਰਸ, ਡੀਏਵੀ ਵਾਰੀਅਰਜ਼, ਡੀਏਵੀ ਸਪਾਰਟਨਸ, ਡੀਏਵੀ ਪੈਂਥਰਜ਼, ਡੀਏਵੀ ਫੀਨਿਕਸ, ਡੀਏਵੀ ਟਾਈਟਨਸ, ਡੀਏਵੀ ਹੰਟਰਸ ਅਤੇ ਡੀਏਵੀ ਰੌਇਲ ਵਿਚਕਾਰ ਕ੍ਰਿਕਟ ਮੈਚ ਖੇਡੇ ਜਾਣਗੇ। ਤੀਜਾ ਕ੍ਰਿਕਟ ਮੈਚ ਡੀਏਵੀ ਰੋਇਲ ਟੀਮ ਅਤੇ ਡੀਏਵੀ ਸਪਾਰਟਨਸ ਟੀਮ ਵਿਚਕਾਰ ਖੇਡਿਆ ਗਿਆ। ਡੀਏਵੀ ਰੋਇਲ ਟੀਮ ਨੇ ਟਾਸ ਜਿੱਤਿਆ ਤੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ। ਡੀਏਵੀ ਰੋਇਲ ਟੀਮ ਨੇ 15 ਓਵਰਾਂ ਵਿਚ 193/6 ਦੌੜਾਂ ਬਣਾਈਆਂ। ਬੌਬੀ ਨੇ 32 ਗੇਂਦਾਂ ਵਿਚ 93 ਦੌੜਾਂ ਬਣਾਈਆਂ। ਹਰਸ਼ਿਤ ਨੇ ਦੋ ਵਿਕਟਾਂ ਲਈਆਂ। ਡੀਏਵੀ ਸਪਾਰਟਨਸ ਟੀਮ 12.4 ਓਵਰਾਂ ਵਿੱਚ 166 ਗੇਂਦਾਂ ’ਤੇ ਆਲ ਆਊਟ ਹੋਈ। ਪ੍ਰਦੀਪ ਨੇ 20 ਗੇਂਦਾਂ ਵਿਚ 48 ਦੌੜਾਂ ਬਣਾਈਆਂ। ਬੌਬੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦਿ ਮੈਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।