ਕਾਂਗਰਸੀ ਆਗੂ ਨਵਦੀਪ ਨੀਟਾ ਪਰਿਵਾਰ ਸਮੇਤ ‘ਆਪ’ ’ਚ ਸ਼ਾਮਲ
ਕਾਂਗਰਸੀ ਆਗੂ ਨਵਦੀਪ ਨੀਟਾ ਪਰਿਵਾਰ ਸਮੇਤ ਆਪ ’ਚ ਸ਼ਾਮਲ
Publish Date: Mon, 02 Mar 2026 04:21 PM (IST)
Updated Date: Tue, 03 Mar 2026 04:02 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਹਲਕਾ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਵਿਚ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਪ੍ਰਭਾਵਸ਼ਾਲੀ ਪਰਿਵਾਰ ਨਵੀਂ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਕਰਦਾ ਹੋਇਆ ਨਵਦੀਪ ਸਿੰਘ ਨੀਟਾ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ। ਇਹ ਪਰਿਵਾਰ ਪਿਛਲੇ ਕਰੀਬ 25 ਸਾਲਾਂ ਤੋਂ ਕਾਂਗਰਸ ਨਾਲ ਨਿਭਾ ਕਰਦਾ ਆ ਰਿਹਾ ਸੀ ਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨਜ਼ਦੀਕੀ ਵਜੋਂ ਜਾਣਿਆ ਜਾਂਦਾ ਸੀ। ਗੱਲਬਾਤ ਕਰਦਿਆਂ ਨਵਦੀਪ ਸਿੰਘ ਨੀਟਾ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਵਿਕਾਸ ਕੇਂਦਰਿਤ ਸੋਚ, ਇਮਾਨਦਾਰ ਛਵੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲੀ ਨੀਤੀ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿਚ ਸਿੱਖਿਆ, ਸਿਹਤ ਅਤੇ ਬੁਨਿਆਦੀ ਸਹੂਲਤਾਂ ਦੇ ਖੇਤਰ ਵਿੱਚ ਹੋਏ ਦਿਖਾਈ ਦੇਣ ਵਾਲੇ ਬਦਲਾਅ ਨੇ ਉਨ੍ਹਾਂ ਨੂੰ ਇਹ ਫੈਸਲਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਨਵੇਂ ਸਾਥੀਆਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦੇਵੇਗੀ ਅਤੇ ਹਲਕੇ ਦੇ ਵਿਕਾਸ ਲਈ ਇਕਜੁੱਟ ਹੋ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ-ਹਿੱਤ ਨੀਤੀਆਂ ਅਤੇ ਪਾਰਦਰਸ਼ੀ ਪ੍ਰਸ਼ਾਸਨ ਹੀ ਪਾਰਟੀ ਦੀ ਪਛਾਣ ਹਨ। ਇਸ ਦੌਰਾਨ ਯੋਧਾ ਐਮਸੀ., ਪੰਮਾ ਐਮਸੀ., ਬੂਰਾ ਨੰਬਰਦਾਰ, ਮਹਿਮਾ, ਜੱਸਾ ਸਿੰਘ, ਜਗਦੇਵ ਸਿੰਘ, ਜਗਸੀਰ ਵੈਦ, ਸਤਵੀਰ ਸਿੰਘ ਬਿੰਦਾ ਅਤੇ ਗੁਰਦੀਪ ਸਿੰਘ ਪੰਚ ਸਮੇਤ ਕਈ ਸਾਬਕਾ ਤੇ ਮੌਜੂਦਾ ਆਗੂਆਂ ਅਤੇ ਵਰਕਰਾਂ ਨੇ ਹਾਜ਼ਰੀ ਸਨ।