ਕੋਟਫੱਤਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਾਇਆ
ਕੋਟਫੱਤਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Publish Date: Sun, 01 Mar 2026 06:08 PM (IST)
Updated Date: Mon, 02 Mar 2026 04:08 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪਿੰਡ ਕੋਟਫੱਤਾ ’ਚ ਸਥਿਤ ਡੇਰਾ ਬਾਬਾ ਭਾਈ ਰਾਮ ਸਮਾਧ ਵਿਖੇ ਲੋਕ ਭਲਾਈ ਲਈ ਇਕ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਹ ਕੈਂਪ ਸੁਖਮਨੀ ਹੈਲਥ ਕੇਅਰ ਬਠਿੰਡਾ ਵੱਲੋਂ ਡਾ. ਗੁਰਜੀਤ ਸਿੱਧੂ ਦੀ ਅਗਵਾਈ ਹੇਠ ਲਗਵਾਇਆ ਗਿਆ । ਜਿਸ ਵਿਚ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਡਾਕਟਰੀ ਸਲਾਹ ਅਤੇ ਘੱਟ ਮੁੱਲ ’ਤੇ ਦਵਾਈਆਂ ਪ੍ਰਦਾਨ ਕੀਤੀਆਂ। ਕੈਂਪ ਦੌਰਾਨ ਸ਼ੂਗਰ, ਅਧਰੰਗ, ਜੋੜਾਂ ਦੇ ਦਰਦ, ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਸਬੰਧੀ ਵਿਸ਼ੇਸ਼ ਜਾਂਚਾਂ ਕੀਤੀਆਂ ਗਈਆਂ। ਇਸ ਮੌਕੇ ਨਗਰ ਕੌਂਸਲ ਕੋਟਫੱਤਾ ਦੇ ਪ੍ਰਧਾਨ ਪਰਮਜੀਤ ਕੌਰ ਦੇ ਪਤੀ ਵਿਕਰਮਜੀਤ ਸਿੰਘ, ਮੀਤ ਪ੍ਰਧਾਨ ਇਕਬਾਲ ਸਿੰਘ ਢਿੱਲੋਂ ਦੀ ਪਤਨੀ ਸੁਖਬੀਰ ਕੌਰ ਐੱਮਸੀ, ਗੁਰਮੇਲ ਸਿੰਘ ਐੱਮਸੀ, ਜਸਕਰਨ ਸਿੱਧੂ, ਬਾਬਾ ਜਗਤਾਰ ਸਿੰਘ ਜੀ ਅਤੇ ਸੁਖਵੀਰ ਸਿੰਘ ਸਵਰਨਕਾਰ ਸੰਘ ਪ੍ਰਧਾਨ ਹਾਜ਼ਰ ਰਹੇ।