ਸਤਿਕਾਰ ਕਮੇਟੀ ਨੂੰ ਭੇਟ ਕੀਤੀ ਮੋਟਰਸਾਈਕਲ ਰੇਹੜੀ
ਸਤਿਕਾਰ ਕਮੇਟੀ ਨੂੰ ਮੋਟਰਸਾਈਕਲ ਰੇਹੜੀ ਭੇਂਟ ਕੀਤੀ
Publish Date: Sun, 01 Mar 2026 06:05 PM (IST)
Updated Date: Mon, 02 Mar 2026 04:08 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਇੱਥੋਂ ਦੀ ਸਤਿਕਾਰ ਕਮੇਟੀ ਭਗਤਾ ਭਾਈ ਸਥਾਨਕ ਇਲਾਕੇ ਵਿਚ ਸਮਾਜ ਸੇਵਾ ਦੇ ਕੰਮਾਂ ’ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਜਿਸ ਨੂੰ ਸਮਾਜ ਸੇਵਾ ਦੇ ਕਾਰਜਾਂ ਲਈ ਭਾਰ ਢੋਹਣ ਵਾਲੇ ਵਹੀਕਲ ਦੀ ਲੋੜ ਪੈਂਦੀ ਸੀ, ਇਸ ਲੋੜ ਦੀ ਪੂਰਤੀ ਲਈ ਸ਼ਹੀਦ ਹਰਜੀਤ ਸਿੰਘ ਸੇਵਾ ਸੁਸਾਇਟੀ ਭਗਤਾ ਭਾਈ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਸਿੱਧੂ ਕੈਨੇਡਾ ਨੇ ਸਤਿਕਾਰ ਕਮੇਟੀ ਨੂੰ ਇਕ ਮੋਟਰਸਾਈਕਲ ਰੇਹੜੀ ਦਾਨ ਵਜੋਂ ਭੇਂਟ ਕੀਤੀ ਹੈ। ਕਮੇਟੀ ਦੇ ਪ੍ਰਧਾਨ ਸੇਵਕ ਸਿੰਘ ਸਿੱਧੂ ਨੇ ਸੀਰਾ ਸਿੱਧੂ ਕੈਨੇਡਾ ਦੇ ਪਰਿਵਾਰ ਦਾ ਧੰਨਵਾਦ ਕਰਦੇ ਭਾਈ ਭਗਤਾ ਜੀ ਸਤਿਕਾਰ ਕਮੇਟੀ ਵੱਲੋਂ ਇਸ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਛੱਤਰ ਸਿੰਘ ਸਿੱਧੂ, ਮਾਤਾ ਗੁਰਦੇਵ ਕੌਰ ਸਿੱਧੂ, ਇੰਦਰਜੀਤ ਸਿੰਘ ਸੈਲੀ, ਯੋਧਾ ਸਿੰਘ ਨਿਉਰ, ਕਮਲਜੀਤ ਸਿੰਘ ਸੋਨੀ, ਸਮਿੰਦਰ ਸਿੰਘ ਸੰਮੀ ਟੇਲਰ, ਦਰਸਨ ਖਾਨ ਮਲੂਕਾ, ਮੋਹਲਕ ਸਿੰਘ ਮਲੂਕਾ, ਵਕੀਲ ਸਿੰਘ ਮਲੂਕਾ, ਜਸਵੰਤ ਸਿੰਘ ਨਿਉਰ, ਜਗਰਾਜ ਸਿੰਘ ਖੇਮੂਆਣਾ, ਸਤਿਕਾਰ ਸੁਸਾਇਟੀ ਦੇ ਖਜ਼ਾਨਚੀ ਕੁਲਦੀਪ ਸਿੰਘ, ਸੈਕਟਰੀ ਜਸਪ੍ਰੀਤ ਸਿੰਘ, ਸਲਾਹਕਾਰ ਦਰਸ਼ਨ ਸਿੰਘ, ਮੁੱਖ ਸੇਵਾਦਾਰ ਬਾਬਾ ਸੁੱਖਜੰਟ ਸਿੰਘ, ਮੈਂਬਰ ਗੱਗੀ ਸਿੰਘ ਪੇਂਟਰ ਆਦਿ ਹਾਜ਼ਰ ਸਨ।