ਮਲੂਕਾ ਨੇ ਹਲਕੇ ਦੇ ਵਰਕਰਾਂ ਦਾ ਕੀਤਾ ਧੰਨਵਾਦ
ਮਲੂਕਾ ਨੇ ਹਲਕਾ ਵਰਕਰਾਂ ਦਾ ਧੰਨਵਾਦ ਕੀਤਾ
Publish Date: Sun, 01 Mar 2026 05:58 PM (IST)
Updated Date: Mon, 02 Mar 2026 04:08 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਵਿਚ ਸ਼ੁਰੂ ਕੀਤੀਆਂ ਪੰਜਾਬ ਬਚਾਓ ਰੈਲੀਆਂ ਦੀ ਮੁਹਿੰਮ ਦੇ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਰੈਲੀ ਕਸਬਾ ਭਾਈਰੂਪਾ ਵਿਖੇ ਕੀਤੀ ਗਈ। ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਅਤੇ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਰੈਲੀ ਦੀ ਸਫਲਤਾ ਲਈ ਹਲਕੇ ਵਰਕਰਾਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਹਰਿੰਦਰ ਸਿੰਘ ਮਹਿਰਾਜ ਇੰਚਾਰਜ ਸ੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ, ਲਖਵੀਰ ਸਿੰਘ ਲੱਖੀ ਜਵੰਧਾ ਪ੍ਰਧਾਨ ਨਗਰ ਪੰਚਾਇਤ ਭਾਈ ਰੂਪਾ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਜੱਥੇਦਾਰ ਸਤਨਾਮ ਸਿੰਘ ਭਾਈ ਰੂਪਾ, ਜਗਮੋਹਨ ਲਾਲ ਗਰਗ ਸੀਨੀਅਰ ਆਗੂ, ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਗੁਰਪ੍ਰੀਤ ਸਿੰਘ ਘੰਡਾਬੰਨਾ, ਨਿਰਮਲ ਸਿੰਘ ਬੁਰਜ ਗਿੱਲ, ਸੁਖਜਿੰਦਰ ਸਿੰਘ ਖਾਨਦਾਨ, ਸੁਖਦੀਪ ਸਿੰਘ ਸਿਰੀਏਵਾਲਾ, ਜਸਪਾਲ ਸਿੰਘ ਵੜਿੰਗ, ਕਰਮਜੀਤ ਸਿੰਘ ਕਾਂਗੜ, ਹਰਦੇਵ ਸਿੰਘ ਗੋਗੀ, ਮਨਜੀਤ ਸਿੰਘ ਧੁੰਨਾ, ਰਘਵੀਰ ਸਿੰਘ ਕਾਕਾ, ਸੁਖਜਿੰਦਰ ਸਿੰਘ ਖਹਿਰਾ, ਗੁਰਪਾਲ ਸਿੰਘ ਭੱਟੀ, ਬਲੌਰ ਸਿੰਘ ਕਾਂਗੜ, ਸੁਖਚੈਨ ਚੰਦ ਮੁੰਦਰੀ, ਹਰਜੀਤ ਸਿੰਘ ਦਿਆਲਪੁਰਾ ਮਿਰਜਾ, ਅਮਨਦੀਪ ਸਿੰਘ ਬੁਰਜ ਲੱਧਾ, ਸੁਖਮੰਦਰ ਸਿੰਘ ਸਰਾਂ, ਗੁਲਾਬ ਚੰਦ ਸਿੰਗਲਾ, ਜਗਦੀਸ ਸਿੰਘ ਜਲਾਲ, ਸੁਖਚੈਨ ਸਿੰਘ ਪਿੰਟੂ ਜਲਾਲ, ਗੁਰਬਚਨ ਸਿੰਘ ਕਲੇਰ, ਭੀਮ ਸੈਨ ਜਲਾਲ, ਸੁੱਖਾ ਸਿੰਘ ਸਿਧਾਣਾ, ਗੁਰਵਿੰਦਰ ਕੌਰ ਭਗਤਾ, ਲਖਵੀਰ ਸਿੰਘ ਮੌੜ, ਜਗਦੀਸ਼ ਸਿੰਘ ਬੱਬੀ ਰਾਮੂਵਾਲਾ, ਕੁਲਵੰਤ ਸਿੰਘ ਘੰਡਾਬੰਨਾ, ਦਲਜੀਤ ਸਿੰਘ ਮਸ਼ੀਨਾਂ ਵਾਲੇ, ਨਾਇਬ ਸਿੰਘ ਹਮੀਰਗੜ੍ਹ, ਅਵਤਾਰ ਸਿੰਘ ਤਾਰਾ, ਸਰਬਜੀਤ ਸਿੰਘ ਕਾਂਗੜ, ਪੁਨੀਤਪਾਲ ਸਿੰਘ ਗੋਲਾ, ਗੁਰਚਰਨ ਸਿੰਘ ਪੁਰੀ, ਹਰਜਿੰਦਰ ਸਿੰਘ ਸਾਬਕਾ ਕੌਸਲਰ, ਸੇਮੀ ਭਾਈਰੂਪਾ, ਕੇਵਲ ਕਬੱਡੀ ਖਿਡਾਰੀ, ਕੇਵਲ ਸਿੰਘ ਵੜਿੰਗ ਆਦਿ ਨੇ ਭਾਈ ਰੂਪਾ ਦੀ ਹਲਕਾ ਪੱਧਰੀ ਰੈਲੀ ਦੀ ਸਫਲਤਾ ਲਈ ਹਲਕੇ ਦੇ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ। ਇਸੇ ਦੌਰਾਨ ਉਨ੍ਹਾਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਿਕੰਦਰ ਸਿੰਘ ਮਲੂਕਾ ਨੂੰ ਹਲਕਾ ਰਾਮਪੁਰਾ ਫੂਲ ਤੋਂ ਮੁੜ ਉਮੀਦਵਾਰ ਐਲਾਨੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ।