ਗਰਭਵਤੀ ਔਰਤਾਂ ਨੂੰ ਦਿੱਤੀ ਸੰਤੁਲਿਤ ਖ਼ੁਰਾਕ
32 ਗਰਭਵਤੀ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਵੰਡਿਆ
Publish Date: Sun, 01 Mar 2026 05:19 PM (IST)
Updated Date: Mon, 02 Mar 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਗੁਡਵਿਲ ਸੁਸਾਇਟੀ ਪਰਸ ਰਾਮ ਨਗਰ ਬਠਿੰਡਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਪ੍ਰਵੇਸ਼ ਕੁਮਾਰ ਬਰੇਜਾ (ਗੁੜਗਾਂਵ ਵਾਲਿਆਂ) ਦੇ ਸਹਿਯੋਗ ਨਾਲ 32 ਗਰਭਵਤੀ ਮਹਿਲਾਵਾਂ ਨੂੰ ਸੰਤੁਲਿਤ ਖ਼ੁਰਾਕ ਵੰਡੀ ਗਈ। ਸਮਾਗਮ ’ਚ ਬੱਚਿਆਂ ਦੇ ਮਾਹਿਰ ਡਾ. ਕੇਕੇ ਬਜਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਜੱਚਾ-ਬੱਚਾ ਦੀ ਸਿਹਤ ਸੰਭਾਲ ਬਾਰੇ ਵਿਸਥਾਰ ਨਾਲ ਦੱਸਿਆ ਕਿ ਬੱਚੇ ਨੂੰ ਘੱਟੋ-ਘੱਟ ਛੇ ਮਹੀਨੇ ਤੱਕ ਮਾਂ ਦਾ ਦੁੱਧ ਜ਼ਰੂਰ ਪਿਆਇਆ ਜਾਣਾ ਚਾਹੀਦਾ ਹੈ ਤੇ ਡਿਲੀਵਰੀ ਸਿਵਲ ਹਸਪਤਾਲ ਜਾਂ ਕਿਸੇ ਮਾਨਤਾ ਪ੍ਰਾਪਤ ਹਸਪਤਾਲ ਵਿਚ ਹੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਸੁਸਾਇਟੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਰਮਾਤਮਾ ਸੁਸਾਇਟੀ ’ਤੇ ਆਪਣੀ ਕਿਰਪਾ ਬਣਾਈ ਰੱਖੇ। ਸੁਸਾਇਟੀ ਪ੍ਰਧਾਨ ਵਿਜੈ ਕੁਮਾਰ ਬਰੇਜਾ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਹ ਜਨਮ ਤੋਂ ਹੀ ਤੰਦਰੁਸਤ ਹੋਣਗੇ ਤਾਂ ਹੀ ਦੇਸ਼ ਦੀ ਸੇਵਾ ਕਰ ਸਕਣਗੇ। ਇਸ ਵਾਰ ਉਨ੍ਹਾਂ ਆਪਣੀ ਧੀ ਪ੍ਰਿਯਾਂਸ਼ੀ ਦੇ ਵਿਆਹ ਦੀ ਖੁਸ਼ੀ ਵਿਚ ਗਰਭਵਤੀਆਂ ਤੇ ਗੁਡਵਿਲ ਸਟਾਫ ਲਈ ਮਿਠਾਈ ਦੀ ਸੇਵਾ ਵੀ ਕੀਤੀ। ਸਮਾਗਮ ਦੌਰਾਨ ਸਭ ਨੇ “ਜੈ ਮਾਤਾ ਦੀ” ਦੇ ਜੈਕਾਰਿਆਂ ਨਾਲ ਨਵਵਿਆਹੇ ਜੋੜੇ ਨੂੰ ਸੁਖਮਈ ਜੀਵਨ ਦੀਆਂ ਦੁਆਵਾਂ ਦਿੱਤੀਆਂ। ਇਸ ਮੌਕੇ ਕੇਆਰ. ਜਿੰਦਲ (ਮਹਾਸਚਿਵ), ਰਮੇਸ਼ ਕੁਮਾਰ ਬਾਂਸਲ (ਵਿੱਤ ਸਚਿਵ), ਡਾ. ਜੋਤ ਰਾਮ ਜੈਨ (ਹੈਲਥ ਕਨਵੀਨਰ), ਕ੍ਰਿਸ਼ਨ ਬਰੇਜਾ, ਆਰਸੀ. ਗੁਪਤਾ ਐਡਵੋਕੇਟ, ਪਵਨ ਰਿਕੀ, ਜਤਿਨ ਵਰਮਾ, ਦਾਮੋਦਰ ਮਿੱਤਲ ਅਤੇ ਗੁਡਵਿਲ ਸਟਾਫ ਨੇ ਪੂਰਾ ਸਹਿਯੋਗ ਦਿੱਤਾ।