ਗ੍ਰੈਜੂਏਸ਼ਨ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਦਿੱਤੇ ਸਰਟੀਫਿਕੇਟ
ਛੋਟੇ ਡਿਸਕਵਰੀਅਨਜ਼ ਦਾ ਗ੍ਰੈਜੂਏਸ਼ਨ ਨਾਲ ਨਵਾਂ ਸਫ਼ਰ ਸ਼ੁਰੂ
Publish Date: Sun, 01 Mar 2026 04:36 PM (IST)
Updated Date: Mon, 02 Mar 2026 04:02 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਸੀਬੀਐਸਈ ਵੱਲੋਂ ਮਨਜ਼ੂਰਸ਼ੁਦਾ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਵਿਚ ਪ੍ਰਿੰਸੀਪਲ ਕਾਵਿਆ ਅਸੀਜਾ ਦੀ ਅਗਵਾਈ ਹੇਠ ਛੋਟੇ ਵਿਦਿਆਰਥੀਆਂ ਲਈ ਸ਼ਾਨਦਾਰ ਅਤੇ ਖੁਸ਼ੀ ਭਰਿਆ ਗ੍ਰੈਜੂਏਸ਼ਨ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਮੰਡਲ, ਪ੍ਰਿੰਸੀਪਲ ਤੇ ਯੂਕੇਜੀ ਦੇ ਵਿਦਿਆਰਥੀਆਂ ਦਾ ਬੈਂਡ ਨਾਲ ਕੀਤੇ ਗਏ ਸ਼ਾਨਦਾਰ ਸਵਾਗਤ ਨਾਲ ਹੋਈ। ਇਸ ਆਕਰਸ਼ਕ ਪ੍ਰਵੇਸ਼ ਨੇ ਹਾਜ਼ਰ ਮਾਤਾ-ਪਿਤਾ ਅਤੇ ਮਹਿਮਾਨਾਂ ਦਾ ਮਨ ਮੋਹ ਲਿਆ। ਸਮਾਰੋਹ ਦੀ ਸ਼ੁਰੂਆਤ ਯੂਕੇਜੀ ਦੇ ਵਿਦਿਆਰਥੀ ਵੱਲੋਂ ਪ੍ਰਭਾਵਸ਼ਾਲੀ ਸਵਾਗਤੀ ਭਾਸ਼ਣ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆਂ ਨੇ ਸਕੂਲ ਪ੍ਰਬੰਧਕ ਮੰਡਲ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨ ਪ੍ਰਗਟਾਇਆ ਅਤੇ ਦੀਪ ਜਲਾ ਕੇ ਸਮਾਰੋਹ ਨੂੰ ਰਸਮੀ ਤੌਰ ’ਤੇ ਅੱਗੇ ਵਧਾਇਆ ਗਿਆ। ਸਕੂਲ ਦਾ ਐਂਥਮ ਗੂੰਜਦੇ ਹੀ ਸਾਰਾ ਮਾਹੌਲ ਜੋਸ਼ ਨਾਲ ਭਰ ਗਿਆ। ਵਿਦਿਆਰਥੀਆਂ ਨੇ ਸੁੰਦਰ ਕਵਿਤਾ ਪਾਠ ਅਤੇ ਮਿੱਠੇ ਸਮੂਹ ਗਾਇਨ ਰਾਹੀਂ ਸਭ ਦਾ ਦਿਲ ਜਿੱਤ ਲਿਆ। ਕਲਾਸ ਐਲਕੇਜੀ ਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਮਨਮੋਹਕ ਡਾਂਸ ਸਮਾਗਮ ’ਚ ਰੰਗ ਅਤੇ ਖੁਸ਼ੀਆਂ ਭਰ ਗਿਆ। ਪ੍ਰਿੰਸੀਪਲ ਕਾਵਿਆ ਅਸੀਜਾ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿਚ ਬੱਚਿਆਂ ਦੇ ਚਮਕਦਾਰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਆਤਮਵਿਸ਼ਵਾਸ, ਪ੍ਰਤਿਭਾ ਤੇ ਰਚਨਾਤਮਕਤਾ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਸਭ ਵਿਦਿਆਰਥੀਆਂ ਨੂੰ ਪ੍ਰਮਾਣ–ਪੱਤਰ ਵੰਡੇ ਗਏ।ਨੰਨ੍ਹੇ ਗ੍ਰੈਜੂਏਟਸ ਨੇ ਸ਼ਪਥ ਲੈ ਕੇ ਜੀਵਨ ਵਿੱਚ ਸਦਾ ਸੱਚਾਈ, ਅਨੁਸ਼ਾਸਨ ਅਤੇ ਮੇਹਨਤ ਦੇ ਰਾਹ ’ਤੇ ਚਲਣ ਦਾ ਸੰਕਲਪ ਲਿਆ। ਸਕੂਲ ਦੇ ਉਪ-ਚੇਅਰਮੈਨ ਅਮਿਤ ਸਰਾਫ਼ ਨੇ ਸੰਬੋਧਨ ’ਚ ਕਿਹਾ ਕਿ ਅੱਜ ਸਾਡੇ ਇਹ ਨੰਨ੍ਹੇ ਵਿਦਿਆਰਥੀ ਜੀਵਨ ਦੇ ਇੱਕ ਮਹੱਤਵਪੂਰਨ ਪੜਾਅ ਨੂੰ ਪਾਰ ਕਰ ਰਹੇ ਹਨ। ਸਾਡਾ ਸਕੂਲ ਬੱਚਿਆਂ ਨੂੰ ਤਕਨਾਲੋਜੀ, ਕ੍ਰਿਤ੍ਰਿਮ ਬੁੱਧੀਮਤਾ, ਕੋਡਿੰਗ ਅਤੇ ਰੋਬੋਟਿਕਸ ਨੂੰ ਇਕੱਠਾ ਕਰਕੇ ਸਿੱਖਿਆ ਪ੍ਰਦਾਨ ਕਰ ਰਿਹਾ ਹੈ। ਇਹ ਅਨੁਭਵ ਵਿਦਿਆਰਥੀਆਂ ਨੂੰ ਡਿਜ਼ਿਟਲ ਸਾਖਰਤਾ, ਤਰਕਸ਼ੀਲ ਸੋਚ ਤੇ ਨਵੀਨਤਾ ਦੇ ਹੁਨਰ ਪ੍ਰਦਾਨ ਕਰਦਾ ਹੈ। ਸਾਨੂੰ ਪੂਰਾ ਭਰੋਸਾ ਹੈ ਕਿ ਬੱਚੇ ਹਰ ਖੇਤਰ ਵਿਚ ਨਵੀਆਂ ਉੱਚਾਈਆਂ ਨੂੰ ਛੂਹਣਗੇ। ਸਮਾਗਮ ਦੀ ਪ੍ਰਸ਼ਾਸਨਿਕ ਪ੍ਰਬੰਧਕ ਮਿਸ ਨੰਦਿਨੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।