ਕਾਰ ਦੀ ਟੱਕਰ ਨਾਲ 10 ਸਾਲਾ ਬੱਚੇ ਦੀ ਮੌਤ, ਇਕ ਜ਼ਖ਼ਮੀ
ਕਾਰ ਦੀ ਟੱਕਰ ਨਾਲ 10 ਸਾਲਾਂ ਬੱਚੇ ਦੀ ਮੌਤ, ਇਕ ਜ਼ਖ਼ਮੀ
Publish Date: Sun, 01 Mar 2026 04:27 PM (IST)
Updated Date: Mon, 02 Mar 2026 04:16 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕੋਟਸ਼ਮੀਰ-ਤਲਵੰਡੀ ਸਾਬੋ ਰੋਡ ’ਤੇ ਸਥਿਤ ਗੁਰਦੁਆਰਾ ਜੀਵਨ ਸਿੰਘ ਵਾਲਾ ਦੇ ਬਾਹਰ ਸੜਕ ਕੰਢੇ ਖੜ੍ਹੇ ਚਾਚੇ-ਭਤੀਜੇ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 10 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਚਾਚਾ ਗੰਭੀਰ ਜ਼ਖਮੀ ਹੋ ਗਿਆ। ਥਾਣਾ ਸਦਰ ਬਠਿੰਡਾ ਪੁਲਿਸ ਨੇ ਮ੍ਰਿਤਕ ਬੱਚੇ ਦੇ ਪਿਤਾ ਦੀ ਸ਼ਿਕਾਇਤ ’ਤੇ ਦੋਸ਼ੀ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਗੁਰਦੀਪ ਸਿੰਘ ਵਾਸੀ ਪਿੰਡ ਕੋਟਸ਼ਮੀਰ ਨੇ ਦੱਸਿਆ ਕਿ ਉਸਦਾ ਭਰਾ ਪ੍ਰੀਤਪਾਲ ਸਿੰਘ ਅਤੇ ਉਸਦਾ 10 ਸਾਲਾ ਪੁੱਤਰ ਖੁਸ਼ਦਿਲ ਸਿੰਘ ਕੋਟਸ਼ਮੀਰ-ਤਲਵੰਡੀ ਸਾਬੋ ਰੋਡ ’ਤੇ ਸਥਿਤ ਗੁਰਦੁਆਰਾ ਜੀਵਨ ਸਿੰਘ ਵਾਲਾ ਦੇ ਬਾਹਰ ਸੜਕ ਕੰਢੇ ਖੜ੍ਹੇ ਸਨ। ਤਲਵੰਡੀ ਸਾਬੋ ਵੱਲੋਂ ਆ ਰਹੀ ਕਾਰ ਨੰਬਰ ਪੀਬੀ-03ਏਐਸ-5355, ਜਿਸ ਨੂੰ ਦੋਸ਼ੀ ਹਰਕੰਵਲ ਸਿੰਘ ਵਾਸੀ ਜੁਝਾਰ ਸਿੰਘ ਨਗਰ ਬਠਿੰਡਾ ਬਹੁਤ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਇਸ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਕਾਰ ਚਾਲਕ ਨੇ ਸੜਕ ਕੰਢੇ ਖੜ੍ਹੇ ਉਸਦੇ ਭਰਾ ਅਤੇ ਪੁੱਤਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ 10 ਸਾਲਾ ਖੁਸ਼ਦਿਲ ਸਿੰਘ ਦੀ ਮੌਤ ਹੋ ਗਈ, ਜਦਕਿ ਪ੍ਰੀਤਪਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਨੇ ਦੋਸ਼ੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।