ਬਾਬਾ ਮੋਨੀ ਜੀ ਗਰੁੱਪ ਨੇ ਲਾਇਆ ਸੱਤ ਦਿਨਾ ਕੈਂਪ
ਬਾਬਾ ਮੋਨੀ ਜੀ ਗਰੁੱਪ ਆਫ਼ ਇੰਸਟੀਚਿਊਸ਼ਨਜ਼
Publish Date: Sat, 28 Feb 2026 07:41 PM (IST)
Updated Date: Sun, 01 Mar 2026 04:13 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਬਾਬਾ ਮੋਨੀ ਜੀ ਡਿਗਰੀ ਕਾਲਜ ਅਤੇ ਐਜੂਕੇਸ਼ਨ ਕਾਲਜ ਲਹਿਰਾ ਮੁਹੱਬਤ ਬਠਿੰਡਾ ਵੱਲੋਂ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ । ਕਾਲਜ ਦੇ ਡਾਇਰੈਕਟਰ ਕੇਸਰ ਸਿੰਘ ਧਲੇਵਾ, ਮੈਨੇਜਿੰਗ ਡਾਇਰੈਕਟਰ ਲਖਵੀਰ ਸਿੰਘ ਸਿੱਧੂ ਅਤੇ ਐਡਮਿਨਿਸਟ੍ਰੇਟਰ ਕੁਲਵੀਰ ਸਿੰਘ ਸਿੱਧੂ ਨੇ ਕੈਂਪ ਦਾ ਉਦਘਾਟਨ ਕੀਤਾ । ਇਹ ਕੈਂਪ ਕਾਲਜ ਪ੍ਰਿੰਸੀਪਲ ਪ੍ਰੋ. ਰਜਨੀ ਚੌਧਰੀ ਦੀ ਅਗਵਾਈ ਹੇਠ ਕਰਵਾਇਆ ਗਿਆ । ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਫਾਈ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਕੈਂਪ ਦੌਰਾਨ ਦਸ-ਦਸ ਵਿਦਿਆਰਥੀਆਂ ਨੂੰ ਗਰੁੱਪਾਂ ਵਿਚ ਵੰਡ ਕੇ ਕਾਲਜ ਕੈਂਪਸ ਤੋਂ ਇਲਾਵਾ ਪਿੰਡ ਦੀਆਂ ਗਲੀਆਂ, ਨਾਲੀਆਂ ਅਤੇ ਬਾਬਾ ਮੋਨੀ ਜੀ ਆਸ਼ਰਮ ਦੀ ਸਫਾਈ ਕੀਤੀ ਗਈ । ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਚੰਗੇ ਸਮਾਜ ਦੀ ਉਸਾਰੀ ਲਈ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ । ਕੈਂਪ ਦੌਰਾਨ ਵਲੰਟੀਅਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ। ਕੈਂਪ ਦੀ ਸਮਾਪਤੀ ਮੌਕੇ ਕਾਲਜ ਕੰਪਲੈਕਸ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥਣਾਂ ਨੇ ਸੱਭਿਆਚਾਰਕ ਗਤੀਵਿਧੀਆਂ, ਨਾਟਕ, ਗਿੱਧਾ, ਗੀਤ ਅਤੇ ਭਾਸ਼ਣ ਪੇਸ਼ ਕੀਤੇ । ਵਲੰਟੀਅਰਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਤਨਦੇਹੀ ਨਾਲ ਕੰਮ ਕੀਤਾ ।ਇਸ ਮੌਕੇ ਪ੍ਰੋ.ਕੁਲਦੀਪ ਸਿੰਘ, ਪ੍ਰੋ. ਜਸਕਰਨ ਸਿੰਘ, ਪ੍ਰੋ. ਅਕਾਸ਼ਦੀਪ , ਪ੍ਰੋ. ਰਵਿੰਦਰ ਕੌਰ, ਪ੍ਰੋ. ਸਰਬਜੀਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਮੋਨਿਕਾ ਗਰਗ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਸੁਖਦੀਪ ਕੌਰ, ਪ੍ਰੋ. ਨਵਦੀਪ ਸ਼ਰਮਾ, ਪ੍ਰੋ. ਰੁਚਿਕਾ, ਪ੍ਰੋ. ਅਵਨੀਤ ਕੌਰ , ਪ੍ਰੋ. ਜਗਪ੍ਰੀਤ ਕੌਰ ਹਾਜ਼ਰ ਸਨ। ਕੈਂਪ ਦੌਰਾਨ ਵਧੀਆਂ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।