ਵਿਧਾਇਕ ਨੇ ਕਰੋੜਾਂ ਦੇ ਵਿਕਾਸ ਕਾਰਜਾਂ ਲਈ ਰੱਖੇ ਨੀਂਹ ਪੱਥਰ
ਵਿਧਾਇਕ ਨੇ ਵਿਕਾਸ ਕਾਰਜਾਂ ਲਈ ਤਿੰਨ ਕਰੋੜ 89 ਲੱਖ ਰੁਪਏ ਦੇ ਰੱਖੇ ਨੀਹ ਪੱਥਰ
Publish Date: Sat, 28 Feb 2026 06:01 PM (IST)
Updated Date: Sun, 01 Mar 2026 04:08 AM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੂਰੇ ਸੂਬੇ ਦੇ ਹਲਕਿਆਂ ਵਿਚ ਵੱਡੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਪੂਰੇ ਹਲਕੇ ਵਿਚ ਵਿਕਾਸ ਕਾਰਜ ਪੂਰੇ ਤੇਜ਼ੀ ਨਾਲ ਸ਼ੁਰੂ ਕਰਵਾਏ ਗਏ ਹਨ। ਜਿਨ੍ਹਾਂ ਵਿੱਚੋਂ ਸੂਬਾ ਸਰਕਾਰ ਵੱਲੋਂ ਪਿੰਡ ਭਾਈ ਰੂਪਾ ਵਿਖੇ ਵਿਕਾਸ ਕਾਰਜਾਂ ਲਈ ਤਿੰਨ ਕਰੋੜ 89 ਲੱਖ 40 ਹਜ਼ਾਰ ਰੁਪਏ ਦੇ ਗਰਾਂਟ ਜਾਰੀ ਕੀਤੀ ਗਈ। ਜਿਸ ਦਾ ਨੀਹ ਪੱਥਰ ਰੱਖ ਕੇ ਉਦਘਾਟਨ ਕੀਤਾ ਗਿਆ ਅਤੇ ਕੰਮ ਤੇਜ਼ੀ ਨਾਲ ਸ਼ੁਰੂ ਕਰਵਾਏ ਗਏ। ਇਸ ਗ੍ਰਾਂਟ ਦੁਆਰਾ ਭਾਈਰੂਪਾ ਦੀਆ ਸੜਕਾਂ, ਗਲੀਆਂ, ਨਾਲੀਆਂ ਇੰਟਰਲਾਕਿੰਗ ਟਾਈਲਾਂ ਅਤੇ ਵੱਖ-ਵੱਖ ਥਾਵਾਂ ਤੇ ਵਿਕਾਸ ਕਾਰਜਾਂ ਲਈ ਇਹ ਪੈਸਾ ਵਰਤਿਆ ਜਾਵੇਗਾ। ਇਸੇ ਦੌਰਾਨ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਦੇ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ, ਜਿਸ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਹਲਕਿਆਂ ਵਿਚ ਖੁੱਲੇ ਗੱਫੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ’ਚ ਕਿਸੇ ਵੀ ਕਿਸਮ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਲਕਾ ਰਾਮਪੁਰਾ ਫੂਲ ਨੂੰ ਬਹੁਤ ਹੀ ਸੁੰਦਰ ਬਣਾਇਆ ਜਾਵੇਗਾ।
ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਦੀਪ ਸਿੰਘ ਜੰਡੂ ,ਗੁਰਤੇਜ ਸਿੰਘ ਗੇਜਾ, ਸੁਖਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਭਾਈ ਰੂਪਾ,ਸਰਪੰਚ ਸਗਨਪ੍ਰੀਤ ਕੌਰ,ਮਾਸਟਰ ਜਸਵੀਰ ਸਿੰਘ, ਗੁਰਦਰਸ਼ਨ ਸਿੰਘ ਬਰਾੜ, ਗੁਰਸੇਵਕ ਸਿੰਘ ਬਾਬਾ, ਜਗਰਾਜ ਸਿੰਘ ਬਰਾੜ, ਮਹਿਲਾ ਸਿੰਘ ਜਵੰਧਾ,ਰਾਜਵਿੰਦਰ ਸਿੰਘ ਮਾਫੀਦਾਰ, ਸੁੱਖਾ ਸਿੰਘ ਨੰਬਰਦਾਰ, ਪੰਮਾ ਸਿੰਘ, ਸੀਰਾ ਕਿੰਗਰਾ, ਤਰਸੇਮ ਸਿੰਘ ਸੇਮਾ,ਨਿਰਮਲ ਸਿੰਘ ਰਾਮੀ ਕਾ,ਕੈਪਟਨ ਕੁਲਵੰਤ ਸਿੰਘ,ਆਸੂ ਡਾਕਟਰ, ਰਾਜਪਾਲ ਸਿੰਘ,ਜੱਸਾ ਸਿੰਘ ਕੋਠੇ ਸੁਖਾਨੰਦ, ਗੁਰਮੀਤ ਸਿੰਘ ਸੰਧੂ, ਗੁਰਸੇਵਕ ਸਿੰਘ ਪੰਚ, ਜੀਤ ਸਿੰਘ, ਰਾਹੁਲ ਕੁਮਾਰ ਗਰਗ,ਗੋਰਾ ਸਿੰਘ ਜਵੰਧਾ, ਸੁਰਜੀਤ ਸਿੰਘ ਬਰਾੜ, ਗੁਰਲਾਲ ਸਿੰਘ ਸਾਬਕਾ ਸਰਪੰਚ,ਚਮਕੌਰ ਸਿੰਘ ਕੌਰੀ, ਬਲਵਿੰਦਰ ਸਿੰਘ ਬੂਟਾ,ਹੈਪੀ ਸਿੰਘ ਮੋਗੇ ਵਾਲਾ,ਜਸਕਰਨ ਸਿੰਘ ਕਾਲੋਕੇ ਤੋਂ ਇਲਾਵਾ ਆਦਿ ਵੱਡੀ ਗਿਣਤੀ ਆਪ ਪਾਰਟੀ ਦੇ ਵਰਕਰ ਵਿਚ ਮੌਜੂਦ ਸਨ।