- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਕੀ ਗੋਦ ਵੈਲਫੇਅਰ ਟਰੱਸਟ ਨੂੰ ਐਬੂਲੈਂਸ ਭੇਂਟ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਮਨੁੱਖਤਾ ਦੀ ਸੇਵਾ ਲਈ ਸਮਰਪਿਤ ਮਾਂ ਕੀ ਗੋਦ ਵੈਲਫੇਅਰ ਟਰੱਸਟ ਰੋੜੀ ਵੱਲੋਂ ਇਲਾਕੇ ਵਿਚ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਟਰੱਸਟ ਦੇ ਪ੍ਰਧਾਨ ਸਵਰਾਜ ਸਿੰਘ ਝੋਰੜ ਤੇ ਸਾਥੀਆਂ ਨੇ ਇਲਾਕੇ ਦੀ ਪ੍ਰਸਿੱਧ ਧਾਰਮਿਕ ਸ਼ਖਸੀਅਤ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਚੇਅਰਮੈਨ ਸੁੱਖ ਸੇਵਾ ਸਿਮਰਨ ਟਰੱਸਟ ਨਾਲ ਮੁਲਾਕਾਤ ਕਰਕੇ ਐਂਬੂਲੈਂਸ ਦੀ ਬੇਨਤੀ ਕੀਤੀ ਸੀ, ਜਿਸਨੂੰ ਤੁਰੰਤ ਪ੍ਰਵਾਨ ਕਰਦਿਆਂ ਉਨ੍ਹਾਂ ਵੱਲੋਂ ਇਕ ਨਵੀਂ ਐਂਬੂਲੈਂਸ ਗੱਡੀ ਟਰੱਸਟ ਨੂੰ ਭੇਂਟ ਕੀਤੀ ਗਈ।
ਜਥੇਦਾਰ ਦਾਦੂਵਾਲ ਹਮੇਸ਼ਾ ਧਰਮ ਪ੍ਰਚਾਰ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਲਈ ਅੱਗੇ ਰਹਿੰਦੇ ਹਨ। ਉਹ ਹਰ ਸਾਲ ਆਪਣੇ ਅਸਥਾਨ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ 21 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕਰਵਾ ਕੇ ਉਨ੍ਹਾਂ ਨੂੰ ਘਰੇਲੂ ਸਾਜੋ-ਸਾਮਾਨ ਦੇ ਨਾਲ ਵਿਦਾ ਕਰਦੇ ਹਨ। ਇਸ ਤੋਂ ਇਲਾਵਾ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਹੋਰ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਯੋਗਦਾਨ ਪਾਉਂਦੇ ਰਹਿੰਦੇ ਹਨ। ਸਵਰਾਜ ਸਿੰਘ ਝੋਰੜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਟਰੱਸਟ ਵੱਲੋਂ ਹਾਦਸਾਗ੍ਰਸਤ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ, ਬਜ਼ੁਰਗਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ, ਵਾਕਰ ਅਤੇ ਵੀਲਚੇਅਰ ਭੇਂਟ ਕਰਨ ਵਰਗੀਆਂ ਸੇਵਾਵਾਂ ਨਿਰੰਤਰ ਚਲਾਈਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀ ਐਂਬੂਲੈਂਸ ਬਹੁਤ ਪੁਰਾਣੀ ਅਤੇ ਖ਼ਸਤਾਹਾਲ ਹੋ ਚੁੱਕੀ ਸੀ। ਕਈ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਕੋਲ ਬੇਨਤੀ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਈ ਪਰ ਜਦੋਂ ਜਥੇਦਾਰ ਦਾਦੂਵਾਲ ਕੋਲ ਅਰਜ਼ੀ ਰੱਖੀ ਗਈ ਤਾਂ ਉਨ੍ਹਾਂ ਤੁਰੰਤ ਨਵੀਂ ਐਂਬੂਲੈਂਸ ਭੇਟ ਕਰ ਦਿੱਤੀ। ਟਰੱਸਟ ਤੇ ਇਲਾਕੇ ਦੀ ਸੰਗਤ ਵੱਲੋਂ ਜਥੇਦਾਰ ਦਾਦੂਵਾਲ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਵਰਾਜ ਸਿੰਘ ਝੋਰੜ ਦੇ ਨਾਲ ਬੀਬੀ ਦਰਸ਼ਨ ਕੌਰ ਜੌੜਾ ਕਾਲਾਂਵਾਲੀ, ਨਿਰਮਲ ਸਿੰਘ ਪੰਚ, ਗੁਰਤੇਜ ਸਿੰਘ ਵਾਂਦਰ, ਸ਼ਿਵਜੰਟ ਸਿੰਘ ਖਾਲਸਾ, ਭੋਲਾ ਚੀਨੀ, ਕੇਵਲ ਸਿੰਘ, ਕੇਸ਼ਰ ਮੈਂਬਰ, ਜਸਕਰਨ ਸਿੰਘ, ਗੁਰਸੇਵਕ ਸਿੰਘ, ਬਲੌਰ ਸਿੰਘ, ਮੰਦਰ ਸਿੰਘ, ਜੀਤ ਖਾਨ, ਬਲਵਿੰਦਰ ਸਿੰਘ ਪੰਚ, ਜੱਸਾ ਸਰਪੰਚ, ਮੇਜਰ ਸਿੰਘ ਭੱਟੀ ਸਰਪੰਚ, ਗੁਰਮੇਲ ਸਿੰਘ ਚੇਅਰਮੈਨ, ਸਰਪੰਚ ਦਰਸ਼ਨ ਸਿੰਘ, ਓਮ ਪ੍ਰਕਾਸ਼ ਚੌਟਾਲਾ, ਲਾਭ ਸਿੰਘ ਪੰਚ, ਪਾਲੀ ਮੈਂਬਰ, ਮਹਿਮਾ ਸਿੰਘ, ਸੁਖਦੇਵ ਮੈਂਬਰ, ਰਾਜਾ ਰਾਮ, ਸ਼ੌਂਕੀ ਗਰਗ, ਡਾ. ਧਰਮਪਾਲ, ਡਾ. ਹੇਮਰਾਜ, ਕਾਲਾ ਸੇਠ, ਬਬਲੀ ਵਰਮਾ, ਸੁਖਦੇਵ ਬਲਾਕ ਸਮਤੀ ਮੈਂਬਰ, ਧਰਮਪਾਲ ਸਰਪੰਚ ਮੱਤੜ, ਰਾਜਾ ਮੱਤੜ, ਗਗਨ ਸ਼ਰਮਾ, ਅਜੀਤ ਸਿੰਘ ਮਲੜੀ, ਪਾਲਾ ਸਿੰਘ, ਕੁਲਵੰਤ ਸਿੰਘ ਭੰਗੂ, ਸੀਰਾ ਭੰਗੂ, ਗੁਰਲਾਲ ਮੈਂਬਰ, ਯੋਗੀ ਚਾਵਲਾ ਢਾਬਾ, ਗਗਨ ਸ਼ਰਮਾ ਬੜਾਗੁੜਾ, ਕਾਲਾ ਭੰਗੂ ਲੱਕੜਾਂ ਵਾਲੀ, ਬਲਕਰਨ ਸਿੰਘ ਪਾਰਸ਼ਦ ਭੰਗੂ ਅਤੇ ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਦਸਵੀਂ ਰੋੜੀ ਵੀ ਹਾਜ਼ਰ ਸਨ।