ਬਠਿੰਡਾ ’ਚ ਭਾਜਪਾ ਵੱਡੀ ਜਿੱਤ ਪ੍ਰਾਪਤ ਕਰੇਗੀ : ਦੀਨਵ ਸਿੰਗਲਾ
ਬਠਿੰਡਾ ‘ਚ ਭਾਜਪਾ ਵੱਡੀ ਜਿੱਤ ਪ੍ਰਾਪਤ ਕਰੇਗੀ: ਦੀਨਵ ਸਿੰਗਲਾ
Publish Date: Sat, 28 Feb 2026 05:56 PM (IST)
Updated Date: Sun, 01 Mar 2026 04:08 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੱਖ ਵੱਖ ਰਾਜਨੀਤਕ ਧਿਰਾਂ ਵੱਲੋਂ ਜਿੱਥੇ ਆਪਣੀਆਂ ਸਿਆਸੀ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ, ਉਥੇ ਹੀ ਟਿਕਟਾਂ ਦੇ ਦਾਅਵੇਦਾਰਾਂ ਨੇ ਵੀ ਜ਼ੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਹੈ। ਵਿਧਾਨ ਸਭਾ ਹਲਕਾ ਬਠਿੰਡਾ ’ਚ ਲੋਕ ਸਭਾ ਚੋਣਾਂ ਦੌਰਾਨ ਮਿਲੇ ਹੁੰਗਾਰੇ ਕਾਰਨ ਭਾਜਪਾ ਦੇ ਕਈ ਵੱਡੇ ਆਗੂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਸਨ। ਪਿਛਲੇ ਕੁਝ ਮਹੀਨਿਆਂ ਦੀਆਂ ਸਰਗਰਮੀਆਂ ਨੂੰ ਵੇਖਦਿਆਂ ਸਾਬਕਾ ਵਿਧਾਇਕ ਅਤੇ ਭਾਜਪਾ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਸਿੰਗਲਾ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ। ਸਰੂਪ ਸਿੰਗਲਾ ਤੇ ਪਰਿਵਾਰਕ ਮੈਂਬਰਾਂ ਨੇ ਸ਼ਹਿਰ ‘ਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਵੀ ਆਰੰਭ ਕਰ ਦਿੱਤਾ ਹੈ।ਸਰੂਪ ਸਿੰਗਲਾ ਜਿੱਥੇ ਸ਼ਹਿਰ ਵਿਚ ਅਗਰਵਾਲ ਭਾਈਚਾਰੇ, ਵੱਖ ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ, ਉਥੇ ਹੀ ਦੀਨਵ ਸਿੰਗਲਾ ਨੌਜਵਾਨ ਵਰਗ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਭਾਜਪਾ ਦੇ ਯੁਵਾ ਮੋਰਚਾ ਦੀਆਂ ਵੱਖ ਵੱਖ ਵਾਰਡਾਂ ਵਿਚ ਜਿੰਮੇਵਾਰੀ ਲਾਈ ਗਈ ਹੈ। ਦੀਨਵ ਸਿੰਗਲਾ ਬਠਿੰਡਾ ਸ਼ਹਿਰ ਦੀ ਬਦਲਾਂਗੇ ਨੁਹਾਰ-ਬਾਊ ਸਰੂਪ ਚੰਦ ਸਿੰਗਲਾ ਇਸ ਵਾਰ ” ਦੇ ਨਾਅਰੇ ਹੇਠ ਅਭਿਆਨ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕੁੱਝ ਮਹੀਨੇ ਪਹਿਲਾਂ ਸਾਬਕਾ ਖਜਾਨਾ ਮੰਤਰੀ ਨੇ ਸ਼ਹਿਰ ਵਿਚ ਸਰਗਰਮੀਆਂ ਆਰੰਭ ਕੀਤੀਆਂ ਸੀ ਪਰ ਸਰੂਪ ਚੰਦ ਸਿੰਗਲਾ ਦੇ ਸ਼ਹਿਰ ਵਿਚ ਅਧਾਰ ਅਤੇ ਸਹਿਚਾਰ ਨੂੰ ਵੇਖਦਿਆਂ ਹਾਈ ਕਮਾਂਡ ਨੇ ਉਨ੍ਹਾਂ ਨੂੰ ਸਮਾਂ ਰਹਿੰਦਿਆਂ ਹੀ ਗਿਦੜਬਾਹਾ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਸਰੂਪ ਚੰਦ ਸਿੰਗਲਾ ਨੇ ਵਿਧਾਇਕ ਹੁੰਦਿਆਂ ਸ਼ਹਿਰ ਦੇ ਵਿਕਾਸ ਲਈ ਵੱਡੇ ਉਪਰਾਲੇ ਕੀਤੇ ਸਨ। ਉਨ੍ਹਾਂ ਵੱਲੋਂ ਸ਼ਹਿਰ ਵਿਚ ਵਪਾਰੀ ਵਰਗ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਏ ਸਨ। ਦੀਨਵ ਨੇ ਦਾਅਵਾ ਕੀਤਾ ਕੇ ਬਠਿੰਡਾ ਸ਼ਹਿਰ ਵਿਚ ਭਾਜਪਾ ਇਤਿਹਾਸਿਕ ਜਿੱਤ ਹਾਸਲ ਕਰੇਗੀ ਤੇ ਮਾਲਵਾ ਖਿੱਤੇ ਦੀ ਭਾਜਪਾ ਦੀ ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਹੋਵੇਗੀ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਸਾਂਝੀ ਕੀਤੀ।