ਆਸਰਾ ਬਿਰਧ ਆਸ਼ਰਮ ’ਚ ਲਾਇਆ ਯੋਗ ਕੈਂਪ
ਆਸਰਾ ਬਿਰਧ ਆਸ਼ਰਮ ਵਿਖੇ ਯੋਗ ਕੈਂਪ ਲਾਇਆ
Publish Date: Sat, 28 Feb 2026 05:54 PM (IST)
Updated Date: Sun, 01 Mar 2026 04:08 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸੂਬਾ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸ਼ੁਰੂ ਕੀਤੀ ਗਈ ਸੀਐੱਮ ਦੀ ਯੋਗਸ਼ਾਲਾ ਤਹਿਤ ਡੀਸੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਸਾਡੇ ਬੁਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਆਸਰਾ ਬਿਰਧ ਆਸ਼ਰਮ ਮੌੜ ਮੰਡੀ ਵਿਖੇ ਯੋਗਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਆਯੁਸ਼ ਵਿਭਾਗ ਵੱਲੋਂ ਭੇਜੀ ਗਈ ਟੀਮ ਦੁਆਰਾ ਸੀਨੀਅਰ ਸਿਟੀਜਨਾਂ ਨੂੰ ਯੋਗਾ ਅਭਿਆਸ ਕਰਵਾਏ ਗਏ ਤੇ ਹੋਰ ਸਬੰਧਤ ਸਿਹਤਮੰਦ ਸਰਗਰਮੀਆਂ ’ਚ ਸ਼ਾਮਲ ਕੀਤਾ ਗਿਆ। ਯੋਗਾ ਸੈਸ਼ਨ ਦੌਰਾਨ ਬਜ਼ੁਰਗਾਂ ਨੂੰ ਸਾਹ ਲੈਣ ਦੀਆਂ ਕਸਰਤਾਂ, ਹਲਕੇ ਆਸਨ ਅਤੇ ਧਿਆਨ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਯੋਗਾ ਸ਼ਾਮਲ ਕਰਨ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਗਿਆ, ਤਾਂ ਜੋ ਉਹ ਸ਼ਰੀਰਕ ਤੰਦਰੁਸਤੀ ਅਤੇ ਮਾਨਸਿਕ ਸੁਖ-ਸ਼ਾਂਤੀ ਨੂੰ ਬਣਾਈ ਰੱਖ ਸਕਣ। ਇਸ ਮੌਕੇ ਦਫ਼ਤਰ ਆਯੂਰਵੈਦਿਕ ਤੇ ਯੂਨਾਨੀ ਅਫਸਰ ਬਠਿੰਡਾ ਦੇ ਸਟਾਫ਼ ਤੋਂ ਇਲਾਵਾ ਏਐੱਮਓ ਡਾ. ਜਸਵੀਰ ਕੌਰ, ਐੱਸਡੀਐੱਚ ਤਲਵੰਡੀ ਸਾਬੋ, ਪ੍ਰਦੀਪ ਕੁਮਾਰ (ਕਸਾਰਸ਼ੂਤਰ), ਜੀਏਐੱਚ ਪਰਮਿੰਦਰ ਕੁਮਾਰ ਬਠਿੰਡਾ, ਜੀਏਐੱਚ. ਗੌਰਵ ਅਬਰੋਲ ਬਠਿੰਡਾ, ਸਿਹਤ ਕੇਂਦਰ ਮੌੜ ਮੰਡੀ ਯੋਗਾ ਇੰਸਟ੍ਰਕਟਰ (ਪੁਰਸ਼ ਅਤੇ ਇਸਤਰੀ) ਤੇ ਯਾਦਵਿੰਦਰ ਸਿੰਘ ਆਸਰਾ ਬਿਰਧ ਆਸ਼ਰਮ ਮੌੜ ਮੰਡੀ ਆਦਿ ਹਾਜ਼ਰ ਸਨ।