ਰੈਲੀ ਦੀਆਂ ਤਿਆਰੀਆਂ ਸਬੰਧੀ ਮਲੂਕਾ ਨੇ ਲਾਈਆਂ ਡਿਊਟੀਆਂ
ਭਾਈ ਰੂਪਾ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ
Publish Date: Sat, 28 Feb 2026 05:42 PM (IST)
Updated Date: Sun, 01 Mar 2026 04:07 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ :
ਸ੍ਰੋਮਣੀ ਅਕਾਲੀ ਦਲ ਵਲੋਂ ਆਰੰਭ ਕੀਤੀਆਂ ਗਈਆਂ ਵਿਧਾਨ ਸਭਾ ਹਲਕਿਆਂ ਅੰਦਰ ਰੈਲੀਆਂ ਨੂੰ ਲੈ ਕੇ ਅਕਾਲੀ ਵਰਕਰਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਹੀ ਲੜੀ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ 28 ਫਰਵਰੀ ਨੂੰ ਕਸਬਾ ਭਾਈ ਰੂਪਾ ਵਿਖੇ ਹਲਕਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੌਰਾਨ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸੰਬੋਧਨ ਕਰ ਰਹੇ ਹਨ।ਭਾਈਰੂਪਾ ਰੈਲੀ ਦੀਆਂ ਤਿਆਰੀਆਂ ਸਬੰਧੀ ਸਿਕੰਦਰ ਸਿੰਘ ਮਲੂਕਾ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਦੀ ਅਗਵਾਈ ਹੇਠ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਮਲੂਕਾ ਨੇ ਸੀਨੀਅਰ ਅਕਾਲੀ ਆਗੂ ਸੁਖਮੰਦਰ ਸਿੰਘ ਸਰਾਂ ਦੇ ਕੋਠਾ ਗੁਰੂ ਗ੍ਰਹਿ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ 28 ਫਰਵਰੀ ਦੀ ਭਾਈ ਰੂਪਾ ਸੂਬੇ ਵਿਚ ਬਣਨ ਵਾਲੀ ਅਗਲੀ ਅਕਾਲੀ ਸਰਕਾਰ ਦਾ ਮੁੱਢ ਬੰਨੇਗੀ। ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਆਉਣ ਤੇ 4 ਰੁਪਏ ਕਿੱਲੋ ਆਟਾ ਤੇ 20 ਰੁਪਏ ਕਿੱਲੋਂ ਦਾਲ ਦੀ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ, ਲੋੜਵੰਦ ਲੜਕੀਆਂ ਲਈ ਇਕ ਲੱਖ ਰੁਪਏ ਸ਼ਗਨ ਸਕੀਮ, ਬੁਢਾਪਾ ਪੈਨਸਨ 3100 ਰੁਪਏ, ਨੌਜਵਾਨਾਂ ਨੂੰ ਦਸ ਲੱਖ ਰੁਪਏ ਤੱਕ ਦਾ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇਗਾ ਤੇ ਵਰਲਡ ਕਬੱਡੀ ਕੱਪ ਕਰਵਾਇਆ ਜਾਵੇਗਾ। ਕਿਸਾਨਾਂ ਨੂੰ ਪਹਿਲਾ ਵਾਂਗ ਮੋਟਰ ਕੁਨੈਕਸ਼ਨ ਦਿੱਤੇ ਜਾਣਗੇ। ਇਸ ਮੌਕੇ ਮਲੂਕਾ ਨੇ ਮੀਟਿੰਗਾਂ ਦੌਰਾਨ ਭਾਈਰੂਪਾ ਰੈਲੀ ਨੂੰ ਪੂਰਨ ਸਫ਼ਲ ਬਣਾਉਣ ਸਬੰਧੀ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਅਕਾਲੀ ਆਗੂ ਸੁਖਮੰਦਰ ਸਿੰਘ ਸਰਾਂ, ਮੰਗਲ ਸਿੰਘ ਸੋਢੀ, ਦਰਸਨ ਸਿੰਘ ਗੌਦਾਰਾ, ਜਗਸੀਰ ਸਿੰਘ ਜੱਗ, ਰਛਪਾਲ ਸਿੰਘ ਨੀਲਾ, ਬਲੌਰ ਸਿੰਘ ਬਾਠ, ਜਸਵੰਤ ਸਿੰਘ ਕਾਲਾ ਬਲਾਹੜ੍ਹ, ਮੋਤੀ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ, ਅਵਤਾਰ ਸਿੰਘ ਬਦੇਸਾ, ਬੇਅੰਤ ਸਿੰਘ, ਮੇਵਾ ਸਿੰਘ ਨੰਬਰਦਾਰ, ਸੋਹਨ ਸਿੰਘ ਵੜੈਚ ਆਦਿ ਹਾਜ਼ਰ ਸਨ।