ਕ੍ਰਿਕਟ ਕੱਪ ’ਚ ਚਾਰਜਰਸ ਟੀਮ ਦੀ ਹੋਈ ਜਿੱਤ
ਕ੍ਰਿਕਟ ਕੱਪ ’ਚ ਚਾਰਜਰਸ ਟੀਮ ਦੀ ਜਿੱਤ ਹੋਈ
Publish Date: Sat, 28 Feb 2026 05:34 PM (IST)
Updated Date: Sun, 01 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਵਿਖੇ 8 ਟੀਮਾਂ ਡੀਏਵੀ ਚਾਰਜਰਸ, ਡੀਏਵੀ ਵਾਰੀਅਰਜ਼, ਡੀਏਵੀ ਸਪਾਰਟਨਸ, ਡੀਏਵੀ ਪੈਂਥਰਜ਼, ਡੀਏਵੀ ਫੀਨਿਕਸ, ਡੀਏਵੀ ਟਾਈਟਨਸ, ਡੀਏਵੀ ਹੰਟਰਸ ਅਤੇ ਡੀਏਵੀ ਰੌਇਲ ਵਿਚਕਾਰ ਕ੍ਰਿਕਟ ਮੈਚ ਖੇਡੇ ਜਾਣਗੇ। ਮੈਚ ਦੀ ਸ਼ਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਕਾਲਜ ਰਜਿਸਟਰਾਰ ਡਾ. ਸਤੀਸ਼ ਗਰੋਵਰ, ਡੀਨ ਆਈਆਈਸੀ ਡਾ. ਵੰਦਨਾ ਜਿੰਦਲ, ਡੀਨ ਆਈਕਿਊ ਏਸੀ ਡਾ. ਪਵਨ ਕੁਮਾਰ ਅਤੇ ਸਾਰੇ ਵਿਭਾਗਾਂ ਦੇ ਮੁਖੀ ਸਾਹਿਬਾਨਾਂ ਦੀ ਹੱਲਾ ਸ਼ੇਰੀ ਨਾਲ ਹੋਈ। ਚੌਥਾ ਮੈਚ ਡੀਏਵੀ ਫਿਨਿਕਸ ਟੀਮ ਅਤੇ ਡੀਏਵੀ ਚਾਰਜਰਸ ਟੀਮ ਵਿਚਕਾਰ ਖੇਡਿਆ ਗਿਆ। ਡੀਏਵੀ ਫਿਨਿਕਸ ਟੀਮ ਨੇ 15 ਓਵਰਾਂ ਵਿਚ 254/9 ਦੌੜਾਂ ਬਣਾਈਆਂ। ਬਲਕਰਨ ਨੇ 33 ਗੇਂਦਾਂ ਵਿਚ 100 ਦੌੜਾ ਬਣਾਈਆਂ। ਦਿਲਜੀਤ ਨੇ ਤਿੰਨ ਵਿਕਟਾਂ ਲਈਆਂ। ਡੀਏਵੀ ਚਾਰਜਰਸ ਟੀਮ ਨੇ 12.4 ਓਵਰਾਂ ’ਚ ਟੀਚਾ ਪ੍ਰਾਪਤ ਕੀਤਾ। ਅਰਮਾਨ ਨੇ 29 ਗੇਂਦਾਂ ਵਿਚ 114 ਦੌੜਾਂ ਬਣਾਈਆਂ। ਅਰਮਾਨ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।