ਬੀਐੱਸਸੀ ਮੈਡੀਕਲ ’ਚ ਮਹਿਕ ਨੇ ਹਾਸਲ ਕੀਤਾ ਪਹਿਲਾ ਸਥਾਨ
ਬੀਐਸਸੀ ਮੈਡੀਕਲ ਵਿਚ ਮਹਿਕ ਨੇ ਹਾਸਲ ਕੀਤਾ ਪਹਿਲਾ ਸਥਾਨ
Publish Date: Sat, 28 Feb 2026 05:29 PM (IST)
Updated Date: Sun, 01 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ (ਆਟੋਨੋਮਸ ਕਾਲਜ) ਨੇ ਯੂਜੀਸੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਸੰਬਰ 2025 ਵਿਚ ਕਰਵਾਈਆਂ ਬੀਐੱਸਸੀ.1 (ਮੈਡੀਕਲ ਅਤੇ ਨਾਨ-ਮੈਡੀਕਲ) ਸਮੈਸਟਰ-1 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ। ਅਕਾਦਮਿਕ ਉੱਤਮਤਾ ਦੀ ਆਪਣੀ ਵਿਰਾਸਤ ਨੂੰ ਜਾਰੀ ਰੱਖਦੇ ਹੋਏ ਕਾਲਜ ਨੇ ਦੋਵਾਂ ਸਟ੍ਰੀਮਾਂ ਵਿਚ ਸ਼ਲਾਘਾਯੋਗ ਪ੍ਰਦਰਸ਼ਨ ਦਰਜ ਕੀਤਾ। ਬੀਐੱਸਸੀ 1 (ਮੈਡੀਕਲ) ਵਿਚ ਮਹਿਕ ਨੇ 9.17 ਐਸਜੀਪੀਏ ਨਾਲ ਪਹਿਲਾ ਸਥਾਨ, ਆਰੂਸ਼ੀ ਨੇ 8.53 ਐਸਜੀਪੀਏ ਨਾਲ ਦੂਜਾ ਸਥਾਨ ਅਤੇ ਸਾਕਸ਼ੀ ਨੇ 8.37 ਐਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਸਟ੍ਰੀਮ ਦੀਆਂ ਹੋਰ ਵਿਦਿਆਰਥਣਾਂ ਨੇ ਵੀ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ। ਬੀਐੱਸਸੀ 1 (ਨਾਨ-ਮੈਡੀਕਲ) ਵਿਚ, ਨੂਰਦੀਪ ਕੌਰ ਨੇ 8.83 ਐਸਜੀਪੀਏ ਨਾਲ ਪਹਿਲਾ ਸਥਾਨ , ਸਾਨੀਆ ਬਾਂਸਲ ਨੇ 8.70 ਐਸਜੀਪੀਏ ਨਾਲ ਦੂਜਾ ਸਥਾਨ ਅਤੇ ਪਲਵਿਕਾ ਨੇ 8.63 ਐਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।