ਸਕੂਟਰ ਸਵਾਰ ਨੇ ਔਰਤ ਨੂੰ ਮਾਰੀ ਟੱਕਰ
ਐਕਟਿਵਾ ਸਵਾਰ ਨੇ ਔਰਤ ਨੂੰ ਮਾਰੀ ਟੱਕਰ
Publish Date: Sat, 28 Feb 2026 05:28 PM (IST)
Updated Date: Sun, 01 Mar 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਮੁਲਤਾਨੀਆ ਰੋਡ ’ਤੇ ਪੈਦਲ ਜਾ ਰਹੀ ਔਰਤ ਨੂੰ ਸਕੂਟਰ ਸਵਾਰ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਦੋਵੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਮੀਂਦਰ ਕੌਰ ਵਾਸੀ ਗੁਰੂ ਨਾਨਕ ਨਗਰ ਅਤੇ ਮਹਿਤਾ ਵਾਸੀ ਪ੍ਰਤਾਪ ਨਗਰ ਵਜੋਂ ਹੋਈ।