ਵੱਖ-ਵੱਖ ਥਾਵਾਂ ਤੋਂ ਲਾਸ਼ਾਂ ਬਰਾਮਦ
ਵੱਖ ਵੱਖ ਥਾਵਾਂ ਤੋਂ ਲਾਸ਼ਾਂ ਮਿਲੀਆਂ
Publish Date: Sat, 28 Feb 2026 04:21 PM (IST)
Updated Date: Sun, 01 Mar 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਮਾਲ ਗੋਦਾਮ ਰੋਡ ’ਤੇ ਰੈਣ ਬਸੇਰੇ ਦੇ ਸਾਹਮਣੇ ਚਬੂਤਰੇ ’ਤੇ ਇਕ ਨੌਜਵਾਨ ਦੀ ਲਾਸ਼ ਮਿਲੀ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਤੇ ਥਾਣਾ ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਘਟਨਾ ਦੀ ਜਾਂਚ ਕੀਤੀ। ਜਾਂਚ ਦੌਰਾਨ ਮ੍ਰਿਤਕ ਕੋਲ ਅਜਿਹੀ ਕੋਈ ਚੀਜ਼ ਨਹੀਂ ਮਿਲੀ, ਜਿਸ ਨਾਲ ਉਸ ਦੀ ਸ਼ਨਾਖ਼ਤ ਹੋ ਸਕੇ। ਇਸੇ ਤਰ੍ਹਾਂ ਸਥਾਨਕ ਹਾਜੀਰਤਨ ਰੋਡ ’ਤੇ ਬਲਰਾਜ ਨਗਰ ਵਿਚ ਰੇਲਵੇ ਫਾਟਕ ਨੇੜੇ ਝਾੜੀਆਂ ਵਿਚ ਲਾਸ਼ ਮਿਲੀ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਅਤੇ ਜੀਆਰਪੀ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਜਾਂਚ ਦੌਰਾਨ ਮ੍ਰਿਤਕ ਕੋਲ ਇਕ ਮੋਬਾਇਲ ਮਿਲਿਆ , ਜਿਸ ਨਾਲ ਉਸ ਦੀ ਸ਼ਨਾਖ਼ਤ ਗਗਨ ਵਾਸੀ ਪਿੰਡ ਚੋਟੀਆ ਵਜੋਂ ਹੋਈ। ਪੁਲਿਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਪਹੁੰਚਾਇਆ।