ਡੀਏਵੀ ਕ੍ਰਿਕਟ ਕੱਪ 2026 ਸੀਜ਼ਨ ਚੌਥੇ ਵਿਚ ਡੀਏਵੀ ਰੋਇਲ ਟੀਮ ਦੀ ਜਿੱਤ ਹੋਈ
ਡੀਏਵੀ ਕ੍ਰਿਕਟ ਕੱਪ 2026 ਸੀਜ਼ਨ ਚੌਥੇ ਵਿਚ ਡੀਏਵੀ ਰੋਇਲ ਟੀਮ ਦੀ ਜਿੱਤ ਹੋਈ
Publish Date: Fri, 27 Feb 2026 04:23 PM (IST)
Updated Date: Fri, 27 Feb 2026 04:25 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਡੀਏਵੀ ਕ੍ਰਿਕਟ ਕੱਪ ਦੇ ਮੈਚ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਕਾਲਜ ਰਜਿਸਟਰਾਰ ਡਾ. ਸਤੀਸ਼ ਗਰੋਵਰ, ਡੀਨ ਆਈਆਈਸੀ ਡਾ. ਵੰਦਨਾ ਜਿੰਦਲ, ਡੀਨ ਆਈਕਿਊਏਸੀ ਡਾ. ਪਵਨ ਕੁਮਾਰ ਅਤੇ ਸਾਰੇ ਵਿਭਾਗਾਂ ਦੇ ਮੁਖੀ ਸਾਹਿਬਾਨਾਂ ਦੀ ਹੱਲਾਸ਼ੇਰੀ ਨਾਲ ਹੋਈ। ਇਨ੍ਹਾਂ 8 ਟੀਮਾਂ ਡੀਏਵੀ ਚਾਰਜਰਸ, ਡੀਏਵੀ ਵਾਰੀਅਰਜ਼, ਡੀਏਵੀ ਸਪਾਰਟਨਸ, ਡੀਏਵੀ ਪੈਂਥਰਜ਼, ਡੀਏਵੀ ਫੀਨਿਕਸ, ਡੀਏਵੀ ਟਾਈਟਨਸ, ਡੀਏਵੀ ਹੰਟਰਸ ਅਤੇ ਡੀਏਵੀ ਰੌਇਲ ਵਿਚਕਾਰ ਕ੍ਰਿਕਟ ਮੈਚ ਖੇਡੇ ਜਾਣਗੇ। ਤੀਜਾ ਕ੍ਰਿਕਟ ਮੈਚ ਡੀਏਵੀ ਰੋਇਲ ਟੀਮ ਅਤੇ ਡੀਏਵੀ ਸਪਾਰਟਨਸ ਟੀਮ ਵਿਚਕਾਰ ਖੇਡਿਆ ਗਿਆ। ਡੀਏਵੀ ਰੋਇਲ ਟੀਮ ਨੇ ਟਾਸ ਜਿੱਤਿਆ ਤੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਕੀਤਾ। ਡੀਏਵੀ ਰੋਇਲ ਟੀਮ ਨੇ 15 ਓਵਰਾਂ ਵਿਚ 193/6 ਦੌੜਾਂ ਬਣਾਈਆਂ। ਬੌਬੀ ਨੇ 32 ਗੇਂਦਾਂ ਵਿੱਚ 93 ਦੌੜਾਂ ਬਣਾਈਆਂ। ਹਰਸ਼ਿਤ ਨੇ ਦੋ ਵਿਕਟਾਂ ਲਈਆਂ। ਡੀਏਵੀ ਸਪਾਰਟਨਸ ਟੀਮ 12.4 ਓਵਰਾਂ ਵਿਚ 166 ਗੇਂਦਾਂ ’ਤੇ ਆਲ ਆਊਟ ਹੋਈ। ਪ੍ਰਦੀਪ ਨੇ 20 ਗੇਂਦਾਂ ਵਿਚ 48 ਦੌੜਾਂ ਬਣਾਈਆਂ। ਬੌਬੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦ ਮੈਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।