ਜਗਤਾਰ ਸਿੰਘ ਤਾਰੀ ਸਨਮਾਨਿਤ
ਜਗਤਾਰ ਸਿੰਘ ਤਾਰੀ ਡੀਜੀਪੀ ਕੋਮੇਂਡੇਸ਼ਨ ਡਿਸਕ ਨਾਲ ਸਨਮਾਨਿਤ
Publish Date: Fri, 27 Feb 2026 04:15 PM (IST)
Updated Date: Fri, 27 Feb 2026 04:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਰਾਮਪੁਰਾ ਫੂਲ ਆਪਣੀ ਡਿਊਟੀ ਪ੍ਰਤੀ ਨਿਭਾਏ ਸਮਰਪਣ, ਇਮਾਨਦਾਰੀ ਅਤੇ ਸ਼ਾਨਦਾਰ ਕਾਰਗੁਜ਼ਾਰੀ ਲਈ ਸੀਨੀਅਰ ਸਿਪਾਹੀ ਜਗਤਾਰ ਸਿੰਘ ਤਾਰੀ ਨੂੰ ਡੀਜੀਪੀ ਕੋਮੇਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਵੱਲੋਂ ਪ੍ਰਦਾਨ ਕੀਤਾ ਗਿਆ। ਸਥਾਨਕ ਪੱਧਰ ‘ਤੇ ਕਰਵਾਏ ਸਮਾਗਮ ਦੌਰਾਨ ਬਠਿੰਡਾ ਪੁਲਿਸ ਦੇ ਐੱਸਐੱਸਪੀ ਵੱਲੋਂ, ਡੀਐਸਪੀ ਗੁਰਪ੍ਰੀਤ ਸਿੰਘ (ਐਨਡੀਪੀਐਸ) ਬਠਿੰਡਾ ਦੀ ਮੌਜੂਦਗੀ ਵਿਚ ਜਗਤਾਰ ਸਿੰਘ ਤਾਰੀ ਨੂੰ ਇਹ ਕੋਮੇਂਡੇਸ਼ਨ ਡਿਸਕ ਭੇਂਟ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਜਗਤਾਰ ਸਿੰਘ ਤਾਰੀ ਨੇ ਆਪਣੀ ਡਿਊਟੀ ਦੌਰਾਨ ਨਸ਼ਾ ਰੋਕਥਾਮ ਮੁਹਿੰਮ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਐੱਸਐੱਸਪੀ ਨੇ ਕਿਹਾ ਕਿ ਜਗਤਾਰ ਸਿੰਘ ਤਾਰੀ ਵਰਗੇ ਜਵਾਨ ਪੁਲਿਸ ਫੋਰਸ ਦੀ ਅਸਲ ਤਾਕਤ ਹਨ, ਜੋ ਮੁਸ਼ਕਲ ਹਾਲਾਤਾਂ ਵਿਚ ਵੀ ਆਪਣਾ ਫਰਜ਼ ਬਖੂਬੀ ਨਿਭਾਉਂਦੇ ਹਨ। ਇਸ ਮੌਕੇ ਹੋਰ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ। ਸਮਾਗਮ ਦੌਰਾਨ ਸਹਿਕਰਮੀਆਂ ਵੱਲੋਂ ਜਗਤਾਰ ਸਿੰਘ ਤਾਰੀ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਉਪਲਬਧੀ ਨੂੰ ਪੂਰੇ ਜ਼ਿਲ੍ਹੇ ਲਈ ਮਾਣ ਦਾ ਪਲ ਕਰਾਰ ਦਿੱਤਾ ਗਿਆ।